(ਸਮਾਜ ਵੀਕਲੀ)
ਮਾਤਾ ਰਾਣੀਏ ਦੱਸ ਦੇ ਮੈਨੂੰ, ਇੱਕ ਸਵਾਲ ਮੈਂ ਪੁਛਣਾ ਤੈਨੂੰ
ਬਿਨ ਤੇਰੇ ਕਿੱਧਰ ਜਾਵਾਂ,ਮਾਂ ਤੇਰੇ ਜਗਰਾਤੇ ਤੇ ਕੰਜਕਾਂ ਕਿਥੋਂ ਬਿਠਾਵਾਂ
ਤੂੰ ਵੀ ਤਾਂ ਇਕ ਧੀ ਆ ਮਾਤਾ,ਮੰਨਦੀ ਦੁਨੀਆਂ ਸਾਰੀ
ਫੇਰ ਕਿਓ ਇਹ ਲੋਕੀਂ, ਜਾਂਦੇ ਧੀਆਂ ਦੀ ਬਲੀ ਚਾੜ੍ਹੀ
ਪੁੱਤ ਲਾ ਗਲ਼ ਨੂੰ ਠੰਡ ਪੈ ਜਾਂਦੀ,ਧੀਆਂ ਵੱਲੋਂ ਗਰਮ ਹਵਾਵਾਂ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿਥੋਂ ਬਿਠਾਵਾਂ
ਪੁੱਤਰਾ ਖਾਤਿਰ ਮੰਗਣ ਦੁਆਵਾਂ,ਪੁੱਤਰਾਂ ਨੂੰ ਗਲ਼ ਨਾਲ ਲਾਉਂਦੇ
ਧੀਆਂ ਹੁੰਦੀਆਂ ਰੌਣਕ ਘਰ ਦੀ,ਪਰ ਧੀਆਂ ਨੂੰ ਨਹੀਂ ਚਾਹੁੰਦੇ
ਕਿਓ ਲੋਕਾਂ ਦੀਆਂ ਮਰਦੀਆਂ ਜਾਂਦੀਆਂ, ਧੀਆਂ ਵਲੋਂ ਇਛਾਵਾਂ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿਥੋਂ ਬਿਠਾਵਾਂ
ਧੀਆਂ ਬਿਨ ਗੁਰਮੀਤ ਤੂੰ ਵੇਖੀਂ,ਨਹੀਂ ਕੱਖ ਲੋਕਾਂ ਦਾ ਰਹਿਣਾ
ਧੀਆਂ ਦਾ ਸਤਿਕਾਰ ਕਰੋ, ਜੇ ਖੁਸ਼ ਦੁਨੀਆਂ ਵਿੱਚ ਰਹਿਣਾ
ਨਹੀਂ ਤਾਂ ਕਰਦੇ ਪਾਪ ਨੇ ਜਿਹੜੇ,ਝੱਲਿਓ ਆਪ ਸਜਾਵਾ
ਮਾਂ ਤੇਰੇ ਜਗਰਾਤੇ ਤੇ ਕੰਜਕਾ ਕਿੱਥੋਂ ਬਿਠਾਵਾਂ
ਲੇਖਕ-ਗੁਰਮੀਤ ਡੁਮਾਣਾ
ਪਿੰਡ-ਲੋਹੀਆਂ ਖਾਸ
(ਜਲੰਧਰ)
ਸੰਪਰਕ-76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly