ਵਿਸ਼ਵ ਪੰਜਾਬੀ ਨਾਰੀ ਸਾਹਿਤਕ-ਮੰਚ ਵੱਲੋਂ ਆੱਨ-ਲਾਈਨ ਹਫ਼ਤਾਵਾਰੀ ਕਵੀ ਦਰਬਾਰ ਕਰਵਾਇਆ ਗਿਆ-ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਵਿਸ਼ਵ ਪੰਜਾਬੀ ਨਾਰੀ ਸਾਹਿਤਕ-ਮੰਚ ਦੇ ਸੰਸਥਾਪਕ ‘ਨਿਰਮਲ ਕੌਰ ਕੋਟਲਾ’ ਜੀ ਅਤੇ ‘ਡਾ. ਕੁਲਦੀਪ ਸਿੰਘ’ ‘ਪਰਵਾਜ਼ ਮੀਡੀਆ’ ਇੰਚਾਰਜ ਦੀ ਅਗਵਾਈ ਵਿਚ ਨਵੀਂਆਂ ਕਲਮਾਂ ਦਾ ਹਫ਼ਤਾਵਾਰੀ ਚੌਥਾ ਕਵੀ ਦਰਬਾਰ 11-2-2021 ਨੂੰ ਕਰਵਾਇਆ ਗਿਆ| ਇਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ‘ਕੁਲਵਿੰਦਰ ਨੰਗਲ’ ਵੱਲੋਂ ਨਿਭਾਈ ਗਈ।ਇਸਦੇ ਵਿੱਚ ਹੋਸਟ ਦੀ ਭੂਮਿਕਾ ‘ਵਿਸ਼ਵ ਪੰਜਾਬੀ ਨਾਰੀ’ਦੇ ਮੀਡੀਆ ਇੰਚਾਰਜ ‘ਗੁਲਾਫਸਾ ਬੇਗਮ ‘ਵੱਲੋਂ ਅਦਾ ਕੀਤੀ ਗਈ ਅਤੇ ਮੀਡੀਆ ਇੰਚਾਰਜ ‘ਗਗਨਦੀਪ ਧਾਲੀਵਾਲ’ਨੇ ਵੀ ਪ੍ਰੋਗਰਾਮ ਵਿੱਚ ਕਵਿਤਾ ਦੀ ਪੇਸ਼ਕਾਰੀ ਕੀਤੀ|

ਇਸ ਵਿੱਚ ਸ਼ਾਮਿਲ ਹੋਣ ਵਾਲੀਆਂ ਕਵਿਤਾਰੀਆਂ ਹਨ ਸੁਰਿੰਦਰ ਕੰਵਲ, ਬਲਜੀਤ ਕੌਰ ਲੁਧਿਆਣਵੀ,  ਜਸਵਿੰਦਰ ਅੰਮ੍ਰਿਤਸਰ, ਕੰਵਲ ਪ੍ਰੀਤ ਥਿੰਦ ਝੰਡ, ਨੀਟਾ ਭਾਟੀਆ, ਮਨਜੀਤ ਅੰਬਾਵਲੀ, ਨਿਰਲੇਪ ਕੌਰ ਸੇਖੋਂ, ਬਲਰਾਜ ਚੰਦੇਲ,ਤਰਵਿੰਦਰ ਕੌਰ ਝੰਡੋਕ।
ਇਸ ਕਵੀ ਦਰਬਾਰ ਵਿੱਚ ਵੱਖ ਵੱਖ ਵਿਸ਼ਿਆਂ ਸਬੰਧੀ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਵਿਸ਼ੇਸ਼ ਮੁੱਦਾ ਕਿਸਾਨੀ ਅੰਦੋਲਨ ਅਤੇ   ਸਮਾਜਿਕ ਸਮਸਿਆਵਾਂ ਸਨ।

ਜਸਵਿੰਦਰ ਕੌਰ ਅੰਮ੍ਰਿਤਸਰ
ਦੁਆਰਾ ਕਵੀ ਦਰਬਾਰ ਵਿੱਚ ਪੇਸ਼ ਕੀਤੀ ਗਈ ਕਵਿਤਾ ‘ਸਵੈ ਪ੍ਰੇਰਨਾ’
*ਆਓ ਬੈਠ ਕੇ ਜ਼ਿੰਦਗੀ ਦੀਆਂ ਕੋਈ ਉੱਚੀਆਂ ਬਾਤਾਂ ਪਾਈਏ,ਸਵੈ ਪ੍ਰੇਰਨਾ ਦਾ ਪਾਣੀ ਦੇ ਜ਼ਿੰਦਾਦਿਲੀ ਉਗਾਈਏ !
ਮੀਂਹ, ਹਨ੍ਹੇਰੀ, ਝੱਖੜ ਤੋਂ ਡਰ ਸਿਮਟ ਕੇ ਨਾ ਰਹਿ ਜਾਈਏ।

ਗਗਨਦੀਪ ਧਾਲੀਵਾਲ ਨੇ  ‘ਧੀ’ਕਵਿਤਾ ਪੇਸ਼ ਕੀਤੀ  “ਰੱਬ ਕੋਲੋਂ ਭੁੱਲ ਕੇ ਆਇਆ ਕੋਈ ਜੀ ਲਿਖਦਾ  ਦੱਸ ਤਾਂ ਦੇਵੋ ਮੈਨੂੰ ਕੋਈ  ਮੈਂ ਕਿਸ ਘਰ ਦੀ ਧੀ ਲਿਖਦਾ  ਪੇਕਾ ਘਰ ਏ ਮੇਰਾ ਜਾ ਸਹੁਰੇ ਘਰ ਦਾ ਜੀ ਲਿਖਦਾ। ਗੁਲਾਫਸਾ ਬੇਗਮ ਨੇ “ਦਰਦ ਕਿਸਾਨਾਂ ਦਾ”ਕਵਿਤਾ ਪੇਸ਼ ਕੀਤੀ ਜਿਸਦੇ ਕੁਝ ਬੋਲ ਹਨ

‘ਤੇਰਾ ਤੇਰਾ ਵਾਲ਼ੀ ਸਾਨੂੰ ਤਕੜੀ ਚੇਤੇ ਹੈ,
ਮੀਆਂ ਮੀਰ ਨਾਲ ਸਾਂਝ ਵਾਲ਼ੀ ਗਲਵਕੜੀ ਚੇਤੇ ਹੈ,
ਦਰੋਪਦੀ ਸ਼੍ਰੀ ਕ੍ਰਿਸ਼ਨ ਵਾਲ਼ੀ ਰੱਖੜੀ ਚੇਤੇ ਹੈ,
ਬੁਰਾ ਹੁੰਦਾ ਅੰਤ ਸਦਾ ਹੰਕਾਰ ਗੁਮਾਨਾ ਦਾ,
ਸੁਣਦਾ ਕਿਉਂ ਨੀ ਹਾਕਮਾਂ ਵੇ ਤੂੰ ਦਰਦ ਕਿਸਾਨਾਂ ਦਾ!
ਤਰਵਿੰਦਰ ਕੌਰ ਝੰਡੋਕ ਨੇ
‘ਔਰਤ ‘ਕਵਿਤਾ ਪੇਸ਼ ਕੀਤੀ
“ਔਰਤ ਨੂੰ ਹੁਸਨਾਂ ਦੀ ਸਰਕਾਰ ਨਾਂ ਸਮਝੀ ,
ਇਕ ਤੱਕਣੀ ਤੋਂ ਮਰਦ ਦੀ ਨੀਅਤ ਦੱਸਦੇ ,
ਔਰਤ ਨੂੰ ਗੁਲਾਮ ਨਾਂ ਸਮਝੀ
ਸਭ ਹੱਕਾਂ ਦੀ ਅਧਿਕਾਰ ਹੈ ਔਰਤ।
ਬਲਜੀਤ ਕੌਰ ਲੁਧਿਆਣਵੀ ਨੇ
‘ਵਿਰਸਾ’ਰਚਨਾ ਪੇਸ਼ ਕੀਤੀ
“ਕਿਉਂ ਰੰਗਲੇ ਪੰਜਾਬ ਵਿੱਚੋਂ ਇਹ ਰੰਗ ਮਨਫ਼ੀ ਹੋ ਗਿਆ
ਪੰਜ ਦਰਿਆਵਾਂ ਦੇ ਪੰਜਾਬ ਵਿੱਚੋਂ ਵਿਰਸਾ ਕਿਤੇ ਖੋ ਗਿਆ”
ਨਿਰਲੇਪ ਕੌਰ ਸੇਖੋਂ ਦੁਆਰਾ  ਪੇਸ਼ ਕੀਤੀ ਰਚਨਾ
ਐ ਖੁਸ਼ੀ!
ਇੱਕ ਦਿਨ ਮੈਨੂੰ ਸੁਪਨੇ ਦੇ ਵਿੱਚ,
ਤੂੰ ਸੀ ਆਣ ਜਗਾਇਆ।
ਮਾਖਿਓਂ ਵਰਗੇ ਬੋਲਾਂ ਤੇਰੇ,
ਜਿੰਦਗੀ ਦਾ ਸੱਚ ਸੁਣਾਇਆ।
ਬਲਰਾਜ ਚੰਦੇਲ ਦੁਆਰਾ ਪੇਸ਼ ਕੀਤੀ ਰਚਨਾ ਦੇ ਬੋਲ ਹਨ
” ਹੁਣ ਏਦਾਂ ਨਹੀਂ ਚਲਣਾ,
ਤੇਰੇ ਕਹਿਣ ਨਾਲ ਸੂਰਜ ਊਤੱਰ ਵੱਲ ਨਹੀਂ ਢੱਲਣਾ
ਢਲਦਾ ਆਇਆ ਪੱਛਮ ਵਿੱਚ
ਇਹ ਪਛਮ ਵਿੱਚ  ਹੀ ਢਲੇਗਾ।
ਕੰਵਲਪ੍ਰੀਤ ਕੌਰ ਥਿੰਦ ਨੇ “ਤੁਰਿਆ ਤੁਰਿਆ ਚੱਲ ਰਹਦੇਸਾ ਬਣ ਰਾਹਗੀਰਾਂ ਦਾ ਤੁਰਿਆ ਚੱਲ ਤੁਰਿਆ ਚੱਲ
ਦੀਪ ਵਾਂਗ ਤਨ ਜਲਾ ਕੇ ਰੁਸ਼ਨਾਵਾਂ ਰੋਸ਼ਨ ਕਰ।
ਕੁਲਵਿੰਦਰ ਨੰਗਲ ਦੁਆਰਾ ਪੇਸ਼ ਰਚਨਾ ਦੇ ਬੋਲ ਹਨ
“ਹਰ ਰਿਸ਼ਤੇ ਵਿੱਚ ਮੈਂ ਰਮ ਰਹੀ।
ਸਭ ਜੀਆਂ ਦਾ ਸਤਿਕਾਰ ਹਾਂ ਮੈਂ ।
ਅੱਗੇ ਵੱਧਣ ਦੀ ਚਾਹ ਲਈ;
ਹਰ ਖੇਤਰ ਵਿੱਚ,
ਹਰ ਕੋਨੇ ਵਿਚ,
ਛੱਡਦੀ ਹਾਂ, ਆਪਣੀ  ਛਾਪ ਜਿਹੀ। ਕੁਦਰਤ ਦੀ ਇੱਕ ਅਨਮੋਲ ਦਾਤ।

ਪ੍ਰੋਗਰਾਮ ਦੇ ਅੰਤ ਵਿੱਚ ਨਿਰਮਲ ਕੌਰ ਕੋਟਲਾ, ਡਾ.ਕੁਲਦੀਪ ਸਿੰਘ ਦੀਪ, ਕੁਲਵਿੰਦਰ ਨੰਗਲ ਸਤਿੰਦਰ ਕਾਹਲੋਂ ਨੇ  ਸਾਰੀਆਂ ਕਵਿੱਤਰੀਆਂ ਦਾ ਧੰਨਵਾਦ ਕਰਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।

Previous articleGermany didn’t act fast enough amid signs of 2nd wave: Merkel
Next articleNew study suggests Covid-19 presence in France in Nov 2019