ਪਿੰਡ ਭਲੂਰ ਦੀ ਅਭੁੱਲ ਸ਼ਖ਼ਸੀਅਤ ਬਲਵਿੰਦਰ ਸਿੰਘ ਕਲੇਰ ਦੀ  ਯਾਦ ਨੂੰ ਸਮਰਪਿਤ 5 ਮਈ ਨੂੰ ਲੱਗ ਰਿਹਾ ਮੈਡੀਕਲ ਚੈੱਕਅਪ ਕੈਂਪ

ਮੋਗਾ/ਭਲੂਰ (ਬੇਅੰਤ ਗਿੱਲ) ਸ੍ਰੀ ਗੁਰੂ ਹਰਕ੍ਰਿਸ਼ਨ ਐਜ਼ੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਦੇ ਪ੍ਰਮੁੱਖ ਪ੍ਰਬੰਧਕ ਸਰਦਾਰ ਬਲਵਿੰਦਰ ਸਿੰਘ ਕਲੇਰ 2024 ਦੇ ਫਰਵਰੀ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਘਾਟ ਸੰਸਥਾ ਲਈ ਹਮੇਸ਼ਾ ਵੱਡਾ ਖਲਾਅ ਬਣਕੇ ਰਹੇਗੀ ‌, ਕਿਉਂਕਿ ਉਨ੍ਹਾਂ ਦੀ ਹਿੰਮਤ ਤੇ ਹੱਲਾਸ਼ੇਰੀ ਸਦਕਾ ਇਹ ਸੰਸਥਾ ਖੂਬਸੂਰਤ ਕਾਰਜਾਂ ਵਿੱਚ ਮੋਹਰੀ ਰੋਲ ਅਦਾ ਕਰਦੀ ਆਈ ਹੈ। ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਸਿਹਤ, ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੀ ਹੈ। ਸੰਸਥਾ ਵੱਲੋਂ ਲਗਾਤਾਰ ਉੱਘੇ ਡੀ ਐੱਮ ਨਿਊਰੋਲੋਜੀ (ਪੀ. ਜੀ. ਆਈ.) ਡਾਕਟਰ ਹਰਬਾਗ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣੇ ਸੰਸਥਾ ਦੇ ਵੱਡੇ ਤੇ ਅਹਿਮ ਕਾਰਜ ਹਨ। ਇਸ ਮੌਕੇ ਸੰਸਥਾ ਦੇ ਸਮੂਹ ਨੁਮਾਇੰਦਿਆਂ ਅਤੇ ਸਰਪ੍ਰਸਤ ਰਿਟਾਇਰਡ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਇਸ ਵਾਰ ਦਾ 19 ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਕਰਕੇ ਲਗਾਇਆ ਜਾ ਰਿਹਾ ਹੈ। ਇਹ ਕੈਂਪ 5 ਮਈ 2024 ਦਿਨ ਐਤਵਾਰ ਨੂੰ ਸਰਕਾਰੀ ਡਿਸਪੈਂਸਰੀ ਪਿੰਡ ਭਲੂਰ ਵਿਖੇ ਲੱਗ ਰਿਹਾ ਹੈ। ਇਸ ਕੈਂਪ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਡਾ ਹਰਬਾਗ ਸਿੰਘ ਆਪਣੀ ਟੀਮ ਸਮੇਤ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
ਇਸ ਸਮੇਂ ਸਬੰਧਤ ਮਰੀਜ਼ਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾ ਹੈ। ਇਸ ਸਬੰਧ ਵਿੱਚ ਨੇ ਸੰਸਥਾ ਨੇ ਆਪਣੇ ਨੁਮਾਇੰਦੇ ਕੁਲਵਿੰਦਰ ਸਿੰਘ ਉਰਫ਼ ਕਿੰਦਾ ਖੋਸਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਅਤੇ 5 ਮਈ ਨੂੰ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਉਲੀਕਣ ਦੀ ਵਿਚਾਰ ਚਰਚਾ ਕੀਤੀ । ਇਸ ਮੀਟਿੰਗ ਵਿੱਚ ਲੈਕਚਰਾਰ ਹਰਮੇਲ ਸਿੰਘ, ਜਗਦੇਵ ਸਿੰਘ ਢਿੱਲੋਂ, ਪਰਸ਼ਨ ਸਿੰਘ ਫੌਜੀ, ਬਸੰਤ ਸਿੰਘ ਸੰਧੂ, ਬੇਅੰਤ ਗਿੱਲ, ਮਾ ਜਗਰੂਪ ਸਿੰਘ, ਡਾ ਜਸਵੀਰ ਸਿੰਘ, ਬਲਵਿੰਦਰ ਸਿੰਘ ਪਿੰਦਾ, ਬਲਕਰਨ ਸਿੰਘ ਬੱਲੀ, ਬਲਜਿੰਦਰ ਸਿੰਘ ਬਿੰਦਾ ਅਤੇ ਸੰਸਥਾ ਦੇ ਸਰਪ੍ਰਸਤ ਸਰਦਾਰ ਮੇਹਰ ਸਿੰਘ ਸੰਧੂ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -580
Next articleਦੁੱਧ ਦਾ ਦੁੱਧ ਪਾਣੀ ਦਾ ਪਾਣੀ