ਕਰਾਚੀ (ਸਮਾਜ ਵੀਕਲੀ): ਬਲੋਚਿਸਤਾਨ ਸੂਬੇ ਵਿੱਚ ਹੋਏ ਬੰਬ ਧਮਾਕੇ ਵਿੱਚ 35 ਵਰ੍ਹਿਆਂ ਦਾ ਪਾਕਿਸਤਾਨੀ ਪੱਤਰਕਾਰ ਮਾਰਿਆ ਗਿਆ। ਮੀਡੀਆ ਰਿਪੋਰਟਾਂ ਵਿੱਚ ਸੋਮਵਾਰ ਨੂੰ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਇਹ ਧਮਾਕਾ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਈਦਗਾਹ ਸਟੇਸ਼ਨ ਹਾਊਸ ਅਧਿਕਾਰੀ ਨਦੀਮ ਹੈਦਰ ਨੇ ‘ਡਾਅਨ ਨਿਊਜ਼’ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੈਟਰੋ ਵਨ ਨਿਊਜ਼ ਨਾਲ ਸਬੰਧਤ ਪੱਤਰਕਾਰ ਸ਼ਾਹਿਦ ਜ਼ਹਿਰੀ ਜਦੋਂ ਹੱਬ ਸ਼ਹਿਰ ਵਿੱਚ ਕਾਰ ’ਚ ਜਾ ਰਿਹਾ ਸੀ ਤਾਂ ਐਤਵਾਰ ਨੂੰ ਉਸ ’ਤੇ ਘਰੇਲੂ ਗ੍ਰਨੇਡ ਨਾਲ ਹਮਲਾ ਕੀਤਾ ਗਿਆ।
ਇਸ ਮੌਕੇ ਉਹ ਗੰਭੀਰ ਫੱਟੜ ਹੋ ਗਿਆ। ਇਸੇ ਦੌਰਾਨ ਉਸ ਸਮੇਤ ਫੱਟੜ ਹੋਏ ਇਕ ਹੋਰ ਵਿਅਕਤੀ ਨੂੰ ਪਹਿਲਾਂ ਹੱਬ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਮਗਰੋਂ ਡਾ. ਰੂਥ ਪਫਊ ਸਿਵਲ ਹਸਪਤਾਲ ਕਰਾਚੀ ਭੇਜਿਆ ਗਿਆ ਜਿੱਥੇ ਜ਼ਹਿਰੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ਵਿੱਚ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਬਿਆਨ ’ਚ ਹਮਲੇ ਦੀ ਜ਼ਿੰਮੇਵਾਰੀ ਲਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly