ਬਲਜੀਤ ਸਿੰਘ  ਸਰਵ ਸੰਮਤੀ ਨਾਲ “ਦੀ ਭਗਵਾਨਪੁਰ ਕੋ ਅਪਰੇਟਿਵ ਐਗਰੀਕਲਚਰਲ ਸੁਸਾਇਟੀ”  ਦੇ ਪ੍ਰਧਾਨ ਬਣੇ 

ਕਪੂਰਥਲਾ,  ( ਕੌੜਾ )– ਅੱਜ “ਦੀ ਭਗਵਾਨਪੁਰ ਕੋ ਆਪਰੇਟਿਵ ਐਗਰੀਕਲਚਰਲ ਸੋਸਾਇਟੀ” ਦੇ ਪ੍ਰਧਾਨ ਦੀ ਚੋਣ ਲਈ ਸੁਸਾਇਟੀ ਦੇ ਚੁਣੇ ਹੋਏ ਮੈਂਬਰਾਂ ਦਾ ਆਮ ਇਜਲਾਸ ਦਾ ਆਯੋਜਨ ਹੋਇਆ ।  ਸਾਬਕਾ ਸਕੱਤਰ ਸਲਵਿੰਦਰ ਸਿੰਘ, ਸਕੱਤਰ ਪਰਮਜੀਤ ਸਿੰਘ ਅਤੇ ਸੇਵਾਦਾਰ ਰਾਜਵੀਰ ਸਿੰਘ ਆਦਿ ਦੀ ਨਿਗਰਾਨੀ ਹੇਠ ਸੋਸਾਇਟੀ ਦੇ ਮੈਂਬਰਾਂ ਦੀ  ਹੋਈ  ਚੋਣ ਮੀਟਿੰਗ ਦੌਰਾਨ ਸੋਸਾਇਟੀ ਦੇ ਨਾਮਜਦ ਮੈਂਬਰ ਲਖਵਿੰਦਰ ਸਿੰਘ ਭਗਤਪੁਰ, ਰਾਜਨਵੀਰ ਸਿੰਘ ਭਗਤਪੁਰ, ਪਰਮਜੀਤ ਸਿੰਘ ਭਗਤਪੁਰ, ਜਸਵੀਰ ਸਿੰਘ ਭਗਵਾਨਪੁਰ, ਰਣਜੋਧ ਸਿੰਘ ਭਗਵਾਨਪੁਰ, ਲਖਬੀਰ ਸਿੰਘ ਭਗਵਾਨਪੁਰ, ਬਲਵਿੰਦਰ ਸਿੰਘ ਦੇਵਲਾਂਵਾਲ , ਬਲਜੀਤ ਸਿੰਘ ਝੁਗੀਆਂ ਗੁਲਾਮ, ਬਲਕਾਰ ਸਿੰਘ ਝੁਗੀਆਂ ਗੁਲਾਮ ਤੇ ਬੀਬੀ ਕੰਵਲਜੀਤ ਕੌਰ ਮਜਾਦਪੁਰ ਆਦਿ ਵਿਸੇਸ਼ ਤੌਰ ਉੱਤੇ ਹਾਜ਼ਰ ਹੋਏ।
             ਸਰਪੰਚ ਮਨਦੀਪ ਸਿੰਘ ਉਰਫ ਦੀਪੂ ਦੰਦੂਪੁਰ , ਟਰਾਂਸਪੋਰਟਰ ਅਵਤਾਰ ਸਿੰਘ ਸੋਢੀ ਭਗਵਾਨਪੁਰ, ਧਰਮਾ ਦੰਦੂਪੁਰ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਜਗੀਰ ਸਿੰਘ ,ਗੁਰਚਰਨ ਸਿੰਘ, ਸੋਹਣ ਸਿੰਘ, ਦੇਸਾ ਸਿੰਘ, ਕਰਨੈਲ ਸਿੰਘ, ਸਾਬਕਾ ਸਕੱਤਰ ਸਲਵਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਰਾਜਨਬੀਰ ਸਿੰਘ ਆਦਿ ਵੱਖ-ਵੱਖ ਪਿੰਡਾਂ ਦੇ ਪਤਵੰਤਿਆਂ ਅਤੇ ਕਿਸਾਨਾਂ ਦੀ ਹਾਜ਼ਰੀ ਦੌਰਾਨ   ਅੱਜ “ਦੀ ਭਗਵਾਨਪੁਰ ਕੋ ਆਪਰੇਟਿਵ ਐਗਰੀਕਲਚਰਲ ਸੋਸਾਇਟੀ”  ਦੇ ਪ੍ਰਧਾਨ ਦੀ ਚੋਣ ਦੌਰਾਨ ਸਰਬ ਸੰਮਤੀ ਨਾਲ 10 ਮੈਂਬਰਾਂ  ਵਿੱਚੋਂ ਬਲਜੀਤ ਸਿੰਘ ਨੂੰ ਪ੍ਰਧਾਨ , ਰਣਜੋਧ ਸਿੰਘ ਨੂੰ ਮੀਤ ਪ੍ਰਧਾਨ ਅਤੇ  ਜਸਵੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਇਸੇ ਤਰ੍ਹਾਂ ਬਲਵਿੰਦਰ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਰਾਜਨਬੀਰ ਸਿੰਘ, ਲਖਵਿੰਦਰ ਸਿੰਘ, ਲਖਬੀਰ ਸਿੰਘ, ਬੀਬੀ ਕੰਵਲਜੀਤ ਕੌਰ ਆਦਿ ਨੂੰ ਸੋਸਾਇਟੀ ਦੇ ਕਾਰਜਕਰਨੀ ਮੈਂਬਰ ਨਾਮਜਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article10ਵਾਂ ਮਹਾਨ ਗੁਰਮਤਿ ਸਮਾਗਮ 29 ਨੂੰ –  ਬਾਬਾ ਲੀਡਰ ਸਿੰਘ
Next articleਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ ਵਿਧਾਇਕ ਰਾਣਾ ਇੰਦਰਪ੍ਰਤਾਪ ਦੇ ਦਫਤਰ ਵਿੱਚ ਲਗਾਇਆ ਗਿਆ