HOME ਬਲਜੀਤ ਸਿੰਘ ਬੱਲੀ ਹਲਕਾ ਦੱਖਣੀ ਤੋਂ ਐਸ.ਸੀ ਡਿਪਾਰਟਮੈਂਟ ਬਲਾਕ-1 ਦੇ ਚੇਅਰਮੈਨ ਨਿਯੁਕਤ

ਬਲਜੀਤ ਸਿੰਘ ਬੱਲੀ ਹਲਕਾ ਦੱਖਣੀ ਤੋਂ ਐਸ.ਸੀ ਡਿਪਾਰਟਮੈਂਟ ਬਲਾਕ-1 ਦੇ ਚੇਅਰਮੈਨ ਨਿਯੁਕਤ

32

ਹਾਈ ਕਮਾਂਡ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਵਾਗਾ – ਬਲਜੀਤ ਸਿੰਘ ਬੱਲੀ

ਲੁਧਿਆਣਾ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਬਲਜੀਤ ਸਿੰਘ ਬੱਲੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਵੱਲੋਂ ਹਲਕਾ ਦੱਖਣੀ ਤੋਂ ਐਸ.ਸੀ ਡਿਪਾਰਟਮੈਂਟ ਬਲਾਕ-1 ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਐਸ ਸੀ ਸੈੱਲ ਦੇ ਚੇਅਰਮੈਨ ਪੰਜਾਬ ਸ. ਗੁਰਪ੍ਰੀਤ ਸਿੰਘ ਲੱਕੀ ਪੱਖੋਂ ਅਤੇ ਐਡਵੋਕੇਟ ਰਾਹੁਲ ਪੁਹਾਲ ਚੇਅਰਮੈਨ ਜਿਲ੍ਹਾ ਕਾਂਗਰਸ ਕਮੇਟੀ ਅਨੁਸੂਚਿਤ ਜਾਤੀ ਵਿਭਾਗ ਲੁਧਿਆਣਾ ਦੁਆਰਾ ਕੀਤੀ ਗਈ ਹੈ। ਇਸ ਦਾ ਨਿਯੁਕਤੀ ਪੱਤਰ ਸ.ਸਿਮਰਜੀਤ ਸਿੰਘ ਬੈਂਸ ਅਤੇ ਐਡਵੋਕੇਟ ਰਾਹੁਲ ਪੁਹਾਲ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਲੁਧਿਆਣਾ ਨੇ ਦਿੱਤਾ। ਜਿਸ ਦਾ ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਜਿਨਾਂ ਵਿੱਚ ਇਹ ਵੱਡਾ ਮਾਣ ਦਿੱਤੇ ਜਾਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਐਸ. ਸੀ ਡਿਪਾਰਟਮੈਂਟ ਦੇ ਇੰਚਾਰਜ ਸੁਧੀਰ ਚੌਧਰੀ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਮਾਨ, ਦਵਿੰਦਰ ਸਿੰਘ ਬਾਂਸਲ, ਰਵਿੰਦਰ ਸਿੰਘ ਰਾਵਤ, ਟੋਨੀ ਅਰੋੜਾ, ਹਰਵਿੰਦਰ ਸਿੰਘ ਕਲੇਰ, ਮਨਜਿੰਦਰ ਸਿੰਘ ਮਨੀ, ਅਲਵੇਲ ਸਿੰਘ ਗਰਚਾ, ਮਨਜੀਤ ਸਿੰਘ ਸੈਣੀ, ਜਥੇਦਾਰ ਰਾਮ ਸਿੰਘ ਫੌਜੀ ਗੋਲਡ ਮੈਡਲਿਸਟ, ਤੇਜਪਾਲ ਸਿੰਘ, ਚਰਨ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ ਖ਼ਾਲਸਾ, ਆਗਿਆਪਾਲ ਸਿੰਘ ‘ਤੇ ਪਰਮਵੀਰ ਸਿੰਘ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ
Next articleਵੋਟਰ ਸੂਚੀ SIR—2026, ਡਿਪਟੀ ਕਮਿਸ਼ਨਰ ਵਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਬੀ.ਐਲ.ਏ. ਦੀ ਨਿਯੁਕਤੀ ਸਬੰਧੀ ਮੀਟਿੰਗ