ਸਮਤੋਲ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)


(ਕਾਵਿ ਵਿਅੰਗ)

ਲੰਙੇ ਡੰਗ ਨੇ ਖੋਲ੍ਹ ਸਕੂਲ ਦਿੱਤੇ,ਪੜ੍ਹਣ ਪੜ੍ਹਾਉਣ ਦਾ ਨਾ ਪਰ ਖਾਸ ਮਾਹੌਲ ਬਣਿਆਂ। ਬੱਚੇ ਬਾਦਸ਼ਾਹ ਮਾਣਦੇ ਘਰੇ ਮੌਜਾਂ,ਅਧਿਆਪਕ ਵਰਗ ਦਾ ਸਿਰਫ਼ ਮਾਖੋਲ ਬਣਿਆਂ। ਤਾਲਿਬਇਲਮ ਕਈ ਲਾਈਨ ਤੋਂ ਆਫ਼ ਕੀਤੇ,ਪੜ੍ਹਾਈ ਵਿਚ ਨਾ ਪਰ ਸਮਤੋਲ ਬਣਿਆਂ। ਕਾਗਜ਼ੀ ਕਾਰ ਦੀ ਸਿਰਫ਼ ਹੈ ਸਿਖ਼ਰ ‘ਚੋਹਲਾ’,ਅਸਲ ਵਿਚ ਨਾ ਮੇਲ ਤੇ ਜੋਲ ਬਣਿਆਂ।

ਰਮੇਸ਼ ਬੱਗਾ ਚੋਹਲਾ

ਗਲੀ ਨੰ:8 ਹੈਬੋਵਾਲ ਖੁਰਦ (ਲੁਧਿਆਣਾ) ਮੋਬ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੱਕ
Next articleਰੋਗੀ