ਕਰੈਨਬਰਨ ਟਰਫ ਕਲੱਬ ਦੇ ਵਿੱਚ 14 ਅਪਰੈਲ ਨੂੰ ਵਿਸਾਖੀ ਮੇਲਾ ਕਰਵਾਇਆ ਗਿਆ :- ਹਰਮਨ ਗਿੱਲ

ਮੇਲੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ :- ਬਿੱਕਰ ਬਾਈ  
 ਮੈਲਬਰਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਇਹ ਮੇਲਾ ਬਿੱਕਰ ਬਾਈ ਅਤੇ ਹਰਮਨ ਗਿੱਲ ਦੀ ਦੇਖ ਰੇਖ ਹੇਠ ਕਰਾਇਆ ਗਿਆ। ਮੇਲੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਅਤੇ ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੀਆਂ ਬਹੁਤ ਸੋਹਣੀਆਂ ਪਰਫਾਰਮੈਂਸ ਕੀਤੀਆਂ। ਵਿਸਾਖੀ ਮੇਲੇ ਤੇ ਹਰਦੇਵ ਮਾਹੀਨੰਗਲ ਨੇ ਆਪਣੇ ਚੋਟੀ ਦੇ ਗੀਤਾਂ ਨਾਲ ਸਾਰਿਆਂ ਨੂੰ ਝੂੰਮਣ ਲਾ ਦਿੱਤਾ ਅਤੇ ਉਸਤੋਂ ਬਾਅਦ ਸਾਰਥੀ ਕੇ ਦੀ ਪਰਫਾਰਮੈਂਸ ਵੀ ਠੀਕ ਰਹੀ ਅਤੇ ਉਸਨੇ ਕੰਵਰ ਗਰੇਵਾਲ ਦੀ ਆਵਾਜ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ।ਅੰਤ ਵਿੱਚ ਜਦੋਂ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਸਟੇਜ ਤੇ ਆਏ ਤਾਂ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਮੇਲੇ ਨੂੰ ਲੁੱਟ ਲਿਆ, ਖਾਸਕਰ ਨਾਗਨੀ ਦਾ ਭੋਰਾ ਗੀਤ ਨੇ ਬਹਿਜਾ ਬਹਿਜਾ ਕਰਵਾ ਦਿੱਤੀ। ਮੇਲੇ ਵਿੱਚ ਖਾਸ ਤੌਰ ਤੇ ਬਿਕਰਮਜੀਤ ਮੱਟਰਾਂ ਨੇ ਨਿਊਜੀਲੈਡ , ਪ੍ਰਭਜੋਤ ਸੰਧੂ ਅਤੇ ਕੁਲਜੀਤ ਸੰਧੂ ਨੇ ਸਿਡਨੀ ਅਤੇ ਸੁਰਜੀਤ ਸੰਧੂ ਨੇ ਬ੍ਰਿਸਬੇਨ ਤੋਂ ਹਾਜ਼ਰੀ ਭਰੀ। ਮੇਲੇ ਵਿੱਚ ਗੁਲਸ਼ਨ ਕੋਮਲ ਜੀ ਦਾ ਸ਼ਪੈਸ਼ਲ ਸਨਮਾਨ ਕੀਤਾ ਗਿਆ। ਸਟੇਜ ਦੀ ਜਿੰਮੇਵਾਰੀ ਪਰੀਤ ਸਿਆਂ ਅਤੇ ਦੀਪਕ ਬਾਵਾ ਨੇ ਬਾਖੂਬੀ ਨਿਭਾਈ ਅਤੇ ਪੰਜਾਬੀ ਕਲੱਬ ਮੈਲਬਰਨ ਦੇ ਸਾਰੇ ਮੈਂਬਰਾਂ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਉੱਥੇ ਹੋਰਨਾਂ ਤੋਂ ਇਲਾਵਾ ਗੁਰਬੰਸ ਭੰਗੂ , ਮਨਿੰਦਰ ਬਰਾੜ , ਕਮਲਦੀਪ ਸਿੰਘ, ਮਨੂੰ ਬਰਾੜ , ਰੋਹਿਤ ਮਹਿਰਾ ਅਤੇ ਰਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article17 ਅਪ੍ਰੈਲ ਨੂੰ 10 ਵਜੇ ਨਰਿੰਦਰ ਮੋਦੀ ਅਤੇ ਲੋਕ ਸਭਾ ਉਮੀਦਵਾਰ ਹੰਸਰਾਜ ਹੰਸ ਦਾ ਪੁਤਲਾ ਫੂਕਕੇ ਬੀਜੇਪੀ ਨੂੰ ਵੋਟ ਨਾ ਪਾਉਣ ਦਾ ਦਵਾਂਗੇ ਸੱਦਾ-ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ
Next articleਵੋਟ ਕਰੋ ਪਰ  ਬਦਲਾਅ ਲਈ- ਲੋਕਤੰਤਰ ਲਈ