ਮਹਿਤਪੁਰ ਵਿਚ ਵਿਸਾਖੀ ਮੇਲਾ 14 ਅਪ੍ਰੈਲ ਨੂੰ ਹਲਟ ਦੋੜਾ ਤੇ ਤਰਕਸ਼ੀਲ ਮੇਲਾ ਰਹਿਣਗੇ ਖਿੱਚ ਦਾ ਕੇਂਦਰ

ਪੁਰਾਤਨ ਅਸਥਾਨ ਮੰਦਰ ਬਾਬਾ ਰਾਮ ਮਾਲੋ ਜੀ ਮਹਿਤਪੁਰ।

(ਸਮਾਜ ਵੀਕਲੀ)-ਮਹਿਤਪੁਰ,( ਸੁਖਵਿੰਦਰ ਸਿੰਘ ਖਿੰੰਡਾ ) – 14 ਅਪ੍ਰੈਲ ਨੂੰ ਧੂਮ ਧਾਮ ਨਾਲ ਮਹਿਤਪੁਰ ਵਿੱਚ ਬਾਬਾ ਰਾਮ ਮਾਲੋ ਜੀ ਤੇ ਬਾਬਾ ਸੰਤ ਸੁਧਾਰ ਜੀ ਦੇ ਪਾਵਨ ਸਥਾਨ ਮਨਾਇਆ ਜਾਵੇਗਾ। ਮੁੱਖ ਸੇਵਾਦਾਰ ਭਾਈ ਮਹੇਸ਼ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਤੇ ਉਪਰੰਤ ਰਾਗੀ , ਢਾਡੀ, ਕਵੀਸ਼ਰ, ਸਜ਼ਾਏ ਦਿਵਾਨ ਅੰਦਰ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ। ਇਸ ਮੌਕੇ ਮਲਿਕ ਮਹਿਤਾ ਮਹਿਤਾ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਦੀ ਅਤੁੱਟ ਸੇਵਾ ਨਿਭਾਈ ਜਾਵੇਗੀ। ਬਾਬਾ ਰਾਮ ਮਾਲੋ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਆਦਰਸ਼ ਕੁਮਾਰ ਨੇ ਦਸਿਆ ਕਿ ਅੰਮ੍ਰਿਤ ਵੇਲੇ ਝੰਡਾ ਚੜਾਇਆ ਜਾਵੇਗਾ। ਸੰਗਤਾਂ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੀਆਂ ਸੁਖਣਾਂ ਪੂਰੀਆਂ ਕਰਨਗੀਆਂ ਇਸ ਮੇਲੇ ਵਿੱਚ ਖਾਲਸਾ ਦੰਗਲ ਕਮੇਟੀ ਮਹਿਤਪੁਰ ਦੇ ਚੈਅਰਮੈਨ ਬਲਵੰਤ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਦੰਗਲ ਕਮੇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਬਲਦਾਂ ਦੀਆਂ ਹਲਟ ਦੋੜਾ ਕਰਵਾਈਆਂ ਜਾਣਗੀਆਂ ਤੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ। ਇਸ ਮੇਲੇ ਵਿੱਚ 27 ਵਾ ਤਰਕਸ਼ੀਲ ਮੇਲਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਅਤੇ ਸਾਰਾ ਦਿਨ ਸੰਗਤਾਂ ਦੀ ਆਵਾਜਾਈ ਨੂੰ ਲੈ ਕੇ ਯੋਗ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਮੇਲੇ ਵਿੱਚ ਹਰ ਤਰ੍ਹਾਂ ਦੀਆਂ ਸੱਜੀਆ ਦੁਕਾਨਾਂ ਅਤੇ ਪੰਗੂੜੇ ਮਨੋਰੰਜਨ ਦਾ ਸਾਧਨ ਬਣਨਗੇ। ਇਸ ਵਾਰ ਇਸ ਮੇਲੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਮੂਲੀਅਤ ਕਰਨਗੀਆਂ ।

12 ਖਿੰਡਾ 01
ਸੁਖਵਿੰਦਰ ਸਿੰਘ ਖਿੰੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ ਡੀ ਓ ਇੰਜ: ਗੁਰਨਾਮ ਬਾਜਵਾ ਨੇ ਸਬ ਸਟੇਸ਼ਨ ਖੈੜਾ ਮੰਦਰ ਦਾ ਚਾਰਜ ਸੰਭਾਲਿਆ
Next articleਬਘੇਲਾ ਮੰਡੀ ਵਿਚ ਕਣਕ ਦੀ ਬੋਲੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਨੇ ਕਰਵਾਈ