ਬਘੇਲਾ ਮੰਡੀ ਵਿਚ ਕਣਕ ਦੀ ਬੋਲੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਨੇ ਕਰਵਾਈ

(ਸਮਾਜ ਵੀਕਲੀ)-ਮਹਿਤਪੁਰ,(ਸੁਖਵਿੰਦਰ ਸਿੰਘ ਖਿੰੰਡਾ)– ਅਜ ਬਘੇਲਾ ਦਾਣਾ ਮੰਡੀ ਵਿਚ ਕਣਕ ਦੀ ਬੋਲੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ , ਹਰਵਿੰਦਰ ਸਿੰਘ ਮਠਾੜੂ ਨੇ ਪਾਰਟੀ ਵਰਕਰਾਂ ਦੀ ਮੌਜੂਦਗੀ ਵਿੱਚ ਕਰਵਾਈ। ਇਹ ਬੋਲੀ ਕਿਸਾਨ ਵੀਰ ਸੁਰਜੀਤ ਸਿੰਘ ਵਾਸੀ ਪਿੰਡ ਧਰਮ ਸਿੰਘ ਦੀਆਂ ਛੰਨਾਂ ਦੀ ਕਣਕ ਦੀ ਹੋਈ ਜੋ ਕਿ ਮੰਡੀ ਬਘੇਲਾ ਦੇ ਆੜਤੀਆਂ ਬਲਵੰਤ ਸਿੰਘ ਦੀ ਫੱੜ ਤੋਂ ਬੋਲੀਂ ਦੇ ਕੇ ਪਨਗਰੇਨ ਨੇ ਖਰੀਦ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਮਹਿਤਪੁਰ ਦੇ ਸਕੱਤਰ ਹਰਜੀਤ ਸਿੰਘ ਖਹਿਰਾ ਸਮੇਤ ਜਸਵਿੰਦਰ ਸਿੰਘ ਅਤੇ ਬਲਵੰਤ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ, ਅਜੇ ਕੁਮਾਰ, ਨਿਰਮਲ ਸਿੰਘ ਆੜਤੀਆਂ ਸਮੇਤ ਪਰਬਤ ਪਾਲ ਸਿੰਘ ਸਾਬਕਾ ਸਰਪੰਚ, ਨਵਦੀਪ ਮਹੇ, ਹਰਵਿੰਦਰ ਸਿੰਘ ਮਠਾੜੂ, ਬਲਬੀਰ ਸਿੰਘ, ਸੁਖਰਾਮ ਅਵਾਣ ਖਾਲਸਾ, ਓਮ ਪ੍ਰਕਾਸ਼ ਮਹੇ, ਦੀਪਕ ਸੂਦ, ਰਾਜਪਾਲ ਸਿੰਘ, ਰਾਜ ਕੁਮਾਰ ਰੱਤੂ, ਰੇਸ਼ਮ ਸਿੰਘ, ਸਰਬਜੀਤ ਸਿੰਘ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

12 ਚੰਦੀ 02
ਫੋਟੋ ਕੈਪਸਨ:- ਬਘੇਲਾ ਮੰਡੀ ਵਿਚ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ , ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਮਠਾੜੂ ਆਮ ਆਦਮੀ ਪਾਰਟੀ ਵਰਕਰਾਂ ਨਾਲ ਆੜਤੀਆਂ ਤੇ ਮਾਰਕੀਟ ਕਮੇਟੀ ਦੀ ਹਾਜ਼ਰੀ ਵਿੱਚ ਸੁਰਜੀਤ ਸਿੰਘ ਦੀ ਕਣਕ ਦੀ ਬੋਲੀ ਕਰਵਾਉਦੇ ਹੋਏ।

ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਵਿਚ ਵਿਸਾਖੀ ਮੇਲਾ 14 ਅਪ੍ਰੈਲ ਨੂੰ ਹਲਟ ਦੋੜਾ ਤੇ ਤਰਕਸ਼ੀਲ ਮੇਲਾ ਰਹਿਣਗੇ ਖਿੱਚ ਦਾ ਕੇਂਦਰ
Next articleਸੇਵਾ ਦੀ ਮਿਸਾਲ ਹੈ ਹੈਰਿਟੇਜ ਸਿਟੀ ਕਪੂਰਥਲਾ ਦਾ ਸ਼੍ਰੀ ਸਤਿਨਰਾਇਣ ਮੰਦਿਰ – ਰਾਜੇਸ਼ ਪਾਸੀ