(ਸਮਾਜ ਵੀਕਲੀ)
ਚਾਦਰ ਕੁੜਤਾ ਨਾ ਮੋਢੇ ਖੁੰਡਾ ਆ ਗਈਆ ਹੁਣ ਜ਼ੀਨਾਂ
ਬਹੁਤਾ ਨਹੀਂ ਕੰਮ ਕਰਨਾ ਪੈਂਦਾ ਚੱਲ ਦੀਆਂ ਅੱਜ ਮਸ਼ੀਨਾਂ
ਇੱਕੋ ਦਿਨ ਵਾਢੀ ਮੁੱਕ ਜਾਦੀ ਆ ਜ਼ਿਆਦਾ ਨਹੀਂ ਰਿਹਾ ਝਮੇਲਾ
ਬਾਡਰ ਤੇ ਲੱਗੂਗਾ ਇਸ ਵਾਰ ਵਿਸਾਖੀ ਮੇਲਾ
ਧਰਨੇ ਦੇ ਵਿੱਚ ਗੌਣ ਵਾਲੀ ਕੋਈ ਗੀਤ ਕਿਸਾਨੀ ਗਾਊ
ਮਠਿਆਈਆਂ ਦਾ ਲੰਗਰ ਹੋਵੇਗਾ
ਜੋ ਮਨ ਆਉਂਦਾ ਖਾਊ
ਨਜ਼ਰ ਪਊਗਾ ਕਿਤੇ ਕਿਤੇ ਲੱਗਿਆ ਚਾਟ ਦਾ ਠੇਲਾ
ਬਾਡਰ ਤੇ ਲੱਗੂਗਾ ਇਸ ਵਾਰ ਵਿਸਾਖੀ ਮੇਲਾ
ਝੱਜਟ ਨਹੀਂ ਹੁਣ ਤੂੜੀ ਤੰਦ ਦਾ ਆਪੇ ਸਾਂਭਿਆ ਜਾਣਾ
ਮਿਹਨਤ ਨਹੀਂ ਬਾਹਲ਼ੀ ਕਰਨੀ ਪੈਂਦੀ ਲੰਘ ਗਿਆ ਸਮਾਂ ਪੁਰਾਣਾ
ਸਮਾਂ ਵਾਲੀ ਡਾਂਗ ਕੀ ਕਰਨੀ ਪਿਸਟਲ ਅੱਜ ਕੱਲ੍ਹ ਖੇਲਾ
ਬਾਡਰ ਤੇ ਲੱਗੂਗਾ ਇਸ ਵਾਰ ਵਿਸਾਖੀ ਮੇਲਾ
ਗੁਰਮੀਤ ਡੁਮਾਣੇ ਵਾਲਿਆ ਵੇਖੀ, ਕਿਵੇਂ ਰੜਕਾਂ ਕੱਢਦੇ
ਜ਼ਿੰਨੀ ਦੇਰ ਨਹੀਂ ਮੰਨਦੇ ਮੰਗਾਂ ਤਦ ਤੱਕ ਬਾਡਰ ਨਹੀਂ ਛੱਡਦੇ
ਬਹੁਤੀ ਦੇਰ ਸਾਨੂੰ ਡੱਕ ਨਹੀਂ ਸਕਦੀਆਂ ਹਾਕਮਾਂ ਤੇਰੀਆਂ ਜੇਲਾਂ
ਬਾਡਰ ਤੇ ਲੱਗੂਗਾ ਇਸ ਵਾਰ ਵਿਸਾਖੀ ਮੇਲਾ
ਗੁਰਮੀਤ ਡੁਮਾਣਾ ਲੋਹੀਆਂ ਖਾਸ
ਜਲੰਧਰ



