ਵਿਸਾਖੀ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਕਹਿੰਦੇ ਚੜ੍ਹਿਆ ਦੇਸੀ ਮਹੀਨਾ ਚੇਤ,
ਜੱਟ ਨਾ ਰਹੇ ਵਿੱਚ ਘਰ, ਨਾ ਰਹੇ ਖੇਤ।
ਪੱਕੀ ਫਸਲ ਦੇਖ ਦੇਖ ਭੰਗੜੇ ਪਾਵੇ,
ਬਾਰਸ਼ ਹਨੇਰੀ ਜਦੋਂ ਆਵੇ, ਢਾਹ ਦੇਵੇ ਅਚਨਚੇਤ

ਚੇਤ ਮਹੀਨੇ ਤੋਂ ਬਾਅਦ ਆਉਂਦਾ ਵਿਸਾਖ,
13-14 ਅਪਰੈਲ ਦਾ ਦਿਨ ਹੁੰਦਾ ਖੁਸ਼ੀਆਂ ਭਰਿਆ।
ਭਾਵੇਂ ਹੁਣ ਮਸ਼ੀਨਰੀ ਆਗੀ, ਕੰਮ ਨਿਬੜ ਦੇ ਝੱਟ
ਕੁਦਰਤ ਫਿਰ ਵੀ ਬੰਦੇ ਤੋਂ ਬਲਵਾਨ, ਮੂਧਾ ਮਾਰੇ ਜੱਟ।

ਧਨੀ ਰਾਮ ਚਾਤ੍ਰਿਕ ਲਿਖਦਾ ਕਿਸਾਨ ਦਾ ਬਿਰਤਾਂਤ,
ਤੂੜੀ ਤੰਦ ਸਾਂਭ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇਕੇ ।
ਧੂੜਾਂ ਪੱਟਦਾ, ਮਾਰਦਾ ਦਮਾਮੇ ਜੱਟ ਮੇਲੇ ਆਂਵਦਾ
ਘਰ ਮਹਿਮਾਨਾਂ ਨਾਲ ਭਰਿਆ, ਉਹ ਫਿਰੇ ਖੌਰੂ ਪਾਂਵਦਾ ।

ਤਜਰਬੇਕਾਰ! ਜ਼ਿਮੀਂਦਾਰ ਨੂੰ ਕਹਿਣ ਵਪਾਰੀ ਬਣ ਜਾਓ,
ਸਲਾਹ ਦੇਣ ਫਸਲਾਂ ਦੀ ਰਹਿੰਦ-ਖੂਹੰਦ ਵਿਚੇ ਵਾਓ ।
ਖੇਤ ਵਿੱਚ ਵਾਹ ਕੇ, ਫੁਹਾਰਾ ਪਾਣੀ ਲਾਓ ,
ਮਿੱਟੀ ਦੀ ਸ਼ਕਤੀ ਵਧਾ ਕੇ, ਪ੍ਰਦੂਸ਼ਣ ਘਟਾ ਕੇ, ਵਧੀਆ ਵਿਸਾਖੀ ਮਨਾਓ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਓ ਜੱਟਾ ਆਈ ਵਿਸਾਖੀ, ਮੁੱਕੀ ਕਣਕ ਦੀ ਰਾਖੀ।*
Next articleਗ਼ਜ਼ਲ