ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਨੇ ਸ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਐਮ ਐਲ ਏ ਅਤੇ ਸਾਬਕਾ ਸੰਸਦ ਮੈਂਬਰ ਨੂੰ ਦੁਬਾਰਾ ਤੋਂ ਬਸਪਾ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਪੰਜਾਬ ਪ੍ਰਧਾਨ ਲਗਾਇਆ ਹੈ। ਇਨ੍ਹਾਂ ਦਾ ਤਜ਼ਰਬਾ ਅਤੇ ਪ੍ਰਸ਼ਾਸਨ ਅੱਗੇ ਗੱਲਬਾਤ ਕਰਨ ਦਾ ਢੰਗ ਤਰੀਕੇ ਨੂੰ ਦੇਖਦਿਆਂ ਅਤੇ ਬਹੁਜਨ ਸਮਾਜ ਪ੍ਰਤੀ ਕੰਮ ਕਰਨ ਦੀ ਚੇਸ਼ਟਾ ਕਰਕੇ ਹੀ ਇਨ੍ਹਾਂ ਨੂੰ ਬਸਪਾ ਪੰਜਾਬ ਪ੍ਰਧਾਨ ਲਗਾਇਆ ਗਿਆ ਹੈ। ਇਹ ਆਪਣੀ ਮਿਹਨਤ ਨਾਲ ਬਸਪਾ ਨੂੰ ਬੁਲੰਦੀਆਂ ਤੱਕ ਪਹੁੰਚਾਉਣਗੇ। ਮੈਂ ਸੋਮ ਨਾਥ ਸਿੰਘ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਮਿਹਨਤ ਨੂੰ ਅਜ਼ਾਈਂ ਨਹੀਂ ਜਾਣ ਦੇਣਗੇ। ਬਹੁਜਨ ਸਮਾਜ ਲਈ ਦਿਨ ਰਾਤ ਇੱਕ ਕਰ ਦੇਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly