HOME ਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਹਲਕੇ ਦੇ ਸਾਰੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ...

ਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਹਲਕੇ ਦੇ ਸਾਰੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ –ਡਾ ਨੱਛਤਰ ਪਾਲ

2

18 ਜੂਨ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਖੁਰਾਲਗੜ੍ਹ ਸਾਹਿਬ ਤੋਂ ਰੋਸ਼ ਪ੍ਰਦਰਸਨ ਚਲੇਗਾ ਅਤੇ ਗੜ੍ਹਸ਼ੰਕਰ ਪਹੁੰਚੇਗਾ –ਕਰੀਮਪੁਰੀ

ਨਵਾਂਸ਼ਹਿਰ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ ) ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਵੱਲੋਂ ਵਰਕਰ ਸਨਮਾਨ ਸਮਾਂਰੋਹ, ਨਵਾਂ ਸ਼ਹਿਰ ਸੀਟ ਜਿਤਾ ਕੇ ਬਸਪਾ ਦੀ ਝੋਲੀ ਚ ਪਾਉਣ ਲਈ ਵਰਕਰਾਂ ਦਾ ਸ਼ੁਕਰਾਨਾ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਇਸ ਸੀਟ ਨੂੰ ਜਿੱਤ ਕੇ ਭੈਣ ਕੁਮਾਰੀ ਮਾਇਆਵਤੀ ਜੀ ਦੀ ਝੋਲੀ ਚ ਆਉਣ ਦਾ ਸੱਦਾ ਦਿੱਤਾ ਅਤੇ ਪੰਜਾਬ ਸੰਭਾਲੋ ਮਹਿਮ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨੂੰ ਅਪੀਲ ਕੀਤੀ ਇਸ ਮੌਕੇ ਮੁੱਖ ਮਹਿਮਾਨ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਵੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਸਤਰਕ ਰਹਿ ਕੇ ਬਹੁਜਨ ਸਮਾਜ ਪਾਰਟੀ ਨੂੰ ਆਉਣ ਵਾਲੇ ਸਮੇਂ ਚ ਵੀ ਜਿਤਾਉਣ ਅਤੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ, ਸ੍ਰੀ ਬਿਪਲ ਕੁਮਾਰ ਜੀ ਸੈਂਟਰਲ ਕੋਆਰਡੀਨੇਟਰ ਬਹੁਜਨ ਸਮਾਜ ਪਾਰਟੀ ਪੰਜਾਬ ਕੀ ਨੇ ਇਸ ਕਾਮਯਾਬ ਵਰਕਰ ਸੰਮੇਲਨ ਲਈ ਵਿਧਾਨ ਸਭਾ ਜ਼ਿਲ੍ਾ ਲੀਡਰਸ਼ਿਪ ਨੂੰ ਵਧਾਈ ਦਿੱਤੀ ਉਥੇ ਉਹਨਾਂ ਨੇ ਡਾਕਟਰ ਨਛੱਤਰਪਾਲ ਦੀਆਂ ਸੇਵਾਵਾਂ ਨੂੰ ਵੀ ਐਪਰੀਸ਼ੀਏਟ ਕੀਤਾ,ਇਸ ਵਕਤ ਡਾਕਟਰ ਨਛੱਤਰ ਪਾਲ ਜੀ ਵਿਧਾਇਕ ਇੰਚਾਰਜ ਬਸਪਾ ਪੰਜਾਬ ਵੱਲੋਂ ਨਵਾਂਸ਼ਹਿਰ ਦੇ ਜਿਨੇ ਵੀ ਵਰਕਰ ਸਾਹਿਬ ਕਾਸੀ ਰਾਮ ਜੀ ਦੇ ਨਾਲ ਤੁਰੇ ਹੋਏ ਸਨ ਉਹ ਚਾਹੇ ਬਾਮਸੇਫ ਦੇ ਆਗੂ ਹੋਣ, ਉਹ ਚਾਹੇ ਮਿਸ਼ਨਰੀ ਕਲਾਕਾਰ ਹੋਣ, ਉਹ ਚਾਹੇ ਇੱਕ ਪਿੰਡ ਲੈਵਲ ਦਾ ਵਰਕਰ ਹੋਵੇ ਅਤੇ ਉਹ ਚਾਹੇ ਕੋਈ ਵੀ ਐਨ ਆਰ ਆਈ ਦੇ ਵਰਕਰ ਹੋਵੇ ਅੱਜ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਨੇ ਆਪਣੇ ਹਲਕੇ ਦੇ ਸਾਰੇ ਵਰਕਰਾਂ ਨੂੰ ਸਨਮਾਨਿਤ ਕੀਤਾ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵੀ ਕੋਈ ਐਮ ਐਲ ਏ ਜਿੱਤਦਾ ਹੈ ਤਾਂ ਇਹਨਾਂ ਵਰਕਰਾਂ ਦੀ ਮੁੱਖ ਭੂਮਿਕਾ ਹੁੰਦੀ ਹੈ ਕਿਉਂਕਿ ਕਿਸੇ ਵੀ ਪਾਰਟੀ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਸ ਲਈ ਇਨ੍ਹਾਂ ਨੂੰ ਨਰਾਜ਼ ਨਹੀਂ ਕਰਨਾ ਚਾਹੀਦਾ ਨਾਲ਼ੇ ਬਸਪਾ ਦੇ ਵਰਕਰ ਭੁੱਖੇ ਪਿਆਸੇ ਕੰਮ ਕਰਦੇ ਰਹੇ ਸੀ,ਹਨ ਅਤੇ ਕਰਦੇ ਰਹਿਣਗੇ। ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਚੌਧਰੀ ਗੁਰਨਾਮ ਸਿੰਘ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ, ਗੁਰਮੁਖ ਨੌਰਥ, ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ,ਮਾ ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ, ਰਛਪਾਲ ਮਹਾਲੋਂ ਪ੍ਰਧਾਨ ਹਲਕਾ ਨਵਾਂਸ਼ਹਿਰ, ਕਲ਼ਮ ਦੇ ਧਨੀ ਚਮਨ ਲਾਲ ਚਣਕੋਆ,ਮਾਸਟਰ ਪਰਮਜੀਤ ਮਹਾਲੋਂ , ਰਾਕੇਸ਼ ਕੁਲਥਮ, ਕੁਲਦੀਪ ਬਹਿਰਾਮ, ਜਤਿੰਦਰ ਖਮਾਚੋ, ਸੁਰਜੀਤ ਕਰੀਹਾ, ਐਡਵੋਕੇਟ ਕਮਲਜੀਤ,ਸਾਰੇ ਹਲਕਾ ਨਵਾਂਸ਼ਹਿਰ ਦੇ ਵਰਕਰ ਪੰਚ, ਸਰਪੰਚ, ਨੰਬਰਦਾਰ, ਬਹੁਤ ਸਾਰੇ ਐਡਵੋਕੇਟ,ਨੌਕਰੀਆਂ ਕਰ ਰਹੇ ਮੁਲਾਜ਼ਮ, ਨੌਕਰੀਆਂ ਤੋਂ ਰਿਟਾਇਰ ਮੁਲਾਜ਼ਮ, ਮਿਸ਼ਨਰੀ ਕਲਾਕਾਰ ਐਸ ਐਸ ਆਜ਼ਾਦ,ਰਾਣੀ ਅਰਮਾਨ, ਕਰਨੈਲ ਦਰਦੀ, ਸੁੱਖਾ ਸਰੋਆ, ਹਰਨਾਮ ਸਿੰਘ ਬਹਿਲਪੁਰੀ ਅਤੇ ਆਈ ਹੋਈ ਲੀਡਰਸ਼ਿਪ ਨੂੰ ਜੀ ਆਇਆ ਕਿਹਾ ਗਿਆ ਅਤੇ ਵਰਕਰਾਂ ਦਾ ਧੰਨਵਾਦ ਵੀ ਕੀਤੀ ਅਤੇ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਵਿੱਚ ਕੀਤੇ ਵਿਕਾਸ ਕਾਰਜਾਂ ਤੇ ਚਰਚਾ ਕੀਤੀ ਤੇ ਅਸੰਬਲੀ ਦੇ ਅੰਦਰ ਜਨਤ ਦੇ ਚੁੱਕੇ ਗਏ ਮੁੱਦਿਆਂ ਤੋਂ ਵਰਕਰਾਂ ਨੂੰ ਜਾਣੂ ਕਰਵਾਇਆ । ਇਸ ਵਰਕਰ ਸਮੇਲਨ ਤੋਂ ਨੈਸ਼ਨਲ ਕੋਆਰਡੀਨੇਟਰ ਬੈਨੀਪਾਲ ਬਹੁਤ ਖੁਸ਼ ਸੀ ਉਸ ਦਾ ਕਹਿਣਾ ਸੀ ਕਿ ਇਹ ਗੱਲ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਨੇ ਵੱਖਰੀ ਮਿਸਾਲ ਪੇਸ਼ ਕੀਤੀ ਹੈ ਪੰਜਾਬ ਵਿੱਚੋ ਹੀ ਨਹੀਂ ਪੂਰੇ ਦੇਸ਼ ਵਿੱਚੋਂ ਮਿਸ਼ਾਲ ਕਾਇਮ ਕੀਤੀ ਹੈ ਜਿਸ ਤੋਂ ਸਾਨੂੰ ਵਧੀਆ ਸਬਕ਼ ਮਿਲਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧੰਨ ਧੰਨ ਦਰਬਾਰ ਬੀਰੂ ਮਸਤ ਜੀ ਸਲਾਨਾ ਜੋੜ ਮੇਲਾ 20,21 ਅਤੇ ਛਿੰਜ ਮੇਲਾ 22 ਜੂਨ ਨੂੰ ਮਨਾਇਆ ਜਾਵੇਗਾ।
Next article18 ਜੂਨ ਨੂੰ ਚਲੋ ਸ੍ਰੀ ਖੁਰਾਲਗੜ੍ਹ ਸਾਹਿਬ ਚਲੋ ਸ੍ਰੀ ਖੁਰਾਲਗੜ੍ਹ ਸਾਹਿਬ