ਇਸ ਮੌਕੇ ਚੋਟੀ ਦੇ ਗਾਇਕ ਕਲਾਕਾਰ ਆਪਣੀ ਹਾਜਰੀ ਲਗਵਾਉਣ ਗੇ।
ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਧੰਨ ਧੰਨ ਦਰਬਾਰ ਬੀਰੂ ਮਸਤ ਜੀ ਪਿੰਡ ਢੇਸੀਆਂ ਕਾਹਨਾਂ (ਜਲੰਧਰ) ਵਿਖੇ ਪ੍ਰਬੰਧਕ ਕਮੇਟੀ, ਐਨ ਆਰ ਆਈ ਵੀਰਾ, ਨਵੇਂ ਸ਼ਹਿਰ ਵਾਲੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਦਰਬਾਰ ਬੀਰੂ ਮਸਤ ਜੀ ਦਾ ਸਲਾਨਾ ਜੋੜ ਮੇਲਾ ਮਿਤੀ 20,21 ਅਤੇ 22 ਜੂਨ ਦਿਨ ਸੁੱਕਰ,ਸਨੀ ਅਤੇ ਐਤਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। 20 ਜੂਨ ਸ਼ੁੱਕਰਵਾਰ ਸਾਮ ਚਿਰਾਗ਼,ਝੰਡੇ ਅਤੇ ਚਾਦਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਅਤੇ ਸਾਮ ਪੰਜ ਵਜੇ ਮਹਿਫ਼ਿਲ ਏ ਕਵਾਲ ਅਤੇ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। 21 ਜੂਨ ਦਿਨ ਸ਼ਨੀਵਾਰ ਨੂੰ ਚਿਰਾਗ਼,ਝੰਡੇ ਅਤੇ ਚਾਦਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਅਤੇ ਇਸ ਦੌਰਾਨ ਸਵੇਰੇ ਦਸ ਵਜੇ ਕਲਾਕਾਰਾਂ ਦੀ ਸਟੇਜ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਇੰਟਰਨੈਸ਼ਨਲ ਗਾਇਕ ਪਾਲੀ ਦੇਤਵਾਲੀਆ, ਬੂਟਾ ਮੁਹੰਮਦ, ਜਤਿੰਦਰ ਮਾਨ, ਭੋਟੂ ਸਾਹ ਅਤੇ ਕਵਿਤਾ ਭੱਲਾ, ਅਨੀਸਾ ਵਾਲੀਆਂ, ਆਰ ਕੇ ਮਹਿੰਦੀ, ਰਮਜਾਨਾ ਹੀਰ, ਰਿੱਕੀ ਮਾਨ, ਸ਼ੌਕਤ ਅਲੀ, ਰੂਪ ਸਿੰਘਾਨਿਆ ਅਤੇ ਚੰਦਨ ਪ੍ਰੀਤ ਗਾਇਕ ਕਲਾਕਾਰ ਅਤੇ ਸਟੇਜ ਸੈਕਟਰੀ ਕੇਵਲ ਬਿਲਗਾ ਅਤੇ ਕਮਲ ਮਾਨ ਆਪਣੀ ਹਾਜਰੀ ਲਗਵਾਉਣ ਗੇ। 22 ਜੂਨ ਦਿਨ ਐਤਵਾਰ ਨੂੰ ਸਵੇਰੇ ਦਸ ਵਜੇ ਸਟੇਜ ਸ਼ੁਰੂ ਕੀਤੀ ਜਾਵੇਗੀ ਅਤੇ ਗਿਆਰਾਂ ਵਜੇ ਨਕਲਾਂ ਅਤੇ ਸਾਮ ਨੂੰ ਛਿੰਜ ਕਰਵਾਈ ਜਾਵੇਗੀ ਜਿਸ ਵਿੱਚ ਪਿ੍ਤਪਾਲ ਫਗਵਾੜਾ ਅਤੇ ਧਰਮਿੰਦਰ ਕੋਹਾਲੀ, ਛੋਟਾ ਸੁਧਾਮ ਅਤੇ ਜੱਸਾ ਬਾੜੋਵਾਲ ਭਲਵਾਨਾਂ ਵਿਚਕਾਰ ਪਟਕੇ ਦੀ ਕੁਸਤੀ ਕਰਵਾਈ ਜਾਵੇਗੀ। ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜਿਆਂ ਦਾ ਲੰਗਰ ਅਤੇ ਮਸਤਾਂ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗ। ਸਭ ਸੰਗਤਾਂ ਨੂੰ ਪ੍ਬੰਧਕ ਕਮੇਟੀ ਪ੍ਰਧਾਨ ਜੋਗਿੰਦਰ ਪਾਲ ਸਰੋਆ, ਹਰਮੇਸ ਲਾਲ, ਬਲਜਿੰਦਰ ਰਾਜੂ, ਹਰਦੀਪ ਦੀਪਾ, ਗੁਰਚੇਤਨ ਚੇਤੂ, ਨਿਰਮਲ ਪੱਪੂ, ਮੁੱਲਖ ਰਾਜ ਜੱਖੂ (ਨੇਤਾ ਜੀ ਸਰਬਜੀਤ ਸੱਬੀ, ਯੋਗਰਾਜ ਮਹੇ ਅਤੇ ਗੀਤਕਾਰ ਗੋਰਾ ਢੇਸੀ ਦੁਆਰਾ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।



