HOME 18 ਜੂਨ ਨੂੰ ਚਲੋ ਸ੍ਰੀ ਖੁਰਾਲਗੜ੍ਹ ਸਾਹਿਬ ਚਲੋ ਸ੍ਰੀ ਖੁਰਾਲਗੜ੍ਹ ਸਾਹਿਬ

18 ਜੂਨ ਨੂੰ ਚਲੋ ਸ੍ਰੀ ਖੁਰਾਲਗੜ੍ਹ ਸਾਹਿਬ ਚਲੋ ਸ੍ਰੀ ਖੁਰਾਲਗੜ੍ਹ ਸਾਹਿਬ

2

ਫਿਲੌਰ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਫਿਲੌਰ ਵਿਧਾਨ ਸਭਾ ਦੇ ਪਿੰਡ ਜੌਹਲਾ ਵਿੱਚ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਨੂੰ ਹਟਵਾਉਣ ਲਈ ਸ਼ਰਾਬ ਦੀਆਂ ਨਾਜਾਇਜ਼ ਦੁਕਾਨਾਂ ਬੰਦ ਕਰਵਾਉਣ ਲਈ ਤੇ ਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਦੇ ਵਿਰੁੱਧ ਅਤੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦੇ ਵਿਰੁੱਧ ਬਹੁਜਨ ਸਮਾਜ ਪਾਰਟੀ 18 ਜੂਨ ਨੂੰ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਠੀਕ 10 ਵਜੇ ਇਕੱਠੇ ਹੋ ਕੇ ਕਾਫਲੇ ਦੇ ਰੂਪ ਵਿੱਚ ਗੜਸ਼ੰਕਰ ਵੱਲ ਨੂੰ ਚੱਲਣਗੇ।ਗੜਸ਼ੰਕਰ ਸ਼ਹਿਰ ਦੇ ਵਿੱਚ ਰੋਸ ਮਾਰਚ ਤੋਂ ਬਾਅਦ ਮੈਮੋਰੰਡਮ ਦਿੱਤਾ ਜਾਏਗਾ। ਜਿਸ ਦੀ ਜਾਣਕਾਰੀ ਵਰਕਰਾਂ ਤੇ ਆਗੂਆਂ ਨੂੰ ਦਿੱਤੀ ਗਈ।ਸਮੂਹ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਤੀਰਥ ਰਾਜਪੁਰਾ ਜੀ ਸਟੇਟ ਕੋਆਰਡੀਨੇਟਰ ਵੀ ਪਹੁੰਚੇ। ਇਸ ਮੌਕੇ ਫਿਲੌਰ ਹਲਕੇ ਦੀ ਲੀਡਰਸ਼ਿਪ ਅਤੇ ਜੌਹਲਾ ਪਿੰਡ ਦੇ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਹਲਕੇ ਦੇ ਸਾਰੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ –ਡਾ ਨੱਛਤਰ ਪਾਲ
Next articleਗੜ੍ਹਸ਼ੰਕਰ ਚ ਮਾਈਨਿੰਗ ਮਾਫੀਆ ਸਰਗਰਮ ਬੇਖੌਫ ਚੱਲ ਰਿਹਾ ਗੈਰ-ਕਾਨੂੰਨੀ ਮਿੱਟੀ ਮਾਫੀਆ ਦਾ ਧੰਦਾ :- ਨਿਮਿਸ਼ਾ ਮਹਿਤਾ