ਬਹੁਜਨ ਸਮਾਜ ਪਾਰਟੀ ਨੇ ਅੱਪਰਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਨਾਅਰੇਬਾਜ਼ੀ

*ਮਾਮਲਾ ਗਣਤੰਤਰ ਦਿਵਸ ਵਾਲੇ ਦਿਨ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਦਾ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੀ 26 ਜਨਵਰੀ ਨੂੰ  ਗਣਤੰਤਰ ਦਿਵਸ ਵਾਲੇ ਦਿਨ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਇੱਕ ਵਿਅਕਤੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕੀਤੀ ਗਈ ਸੀ ਤੇ ਹਥੌੜਾ ਲੈ ਕੇ ਪ੍ਰਤਿਮਾ ਨੂੰ  ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ | ਇਸ ਮਾਮਲੇ ਨੂੰ  ਲੈ ਕੇ ਬਹੁਜਨ ਸਮਾਜ ਪਾਰਟੀ ਯੂਨਿਟ ਅੱਪਰਾ, ਇਲਾਕੇ ਦੀਆਂ ਵੱਖ-ਵੱਖ ਅੰਬੇਡਕਰ ਸਭਾਵਾਂ ਤੇ ਸੰਸਥਾਵਾਂ ਵੋਲੰ ਅੱਪਰਾ ਵਿਖੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜੀ ਕੀਤੀ ਗਈ | ਇਸ ਮੌਕੇ ਸਮੂਹ ਐੱਸ. ਸੀ ਭਾਈਚਾਰਾ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਇਕੱਤਰ ਹੋਇਆ ਤੇ ਸਮਰਾੜੀ ਚੌਂਕ, ਅੱਡਾ ਫਿਲੌਰ ਵਾਲ, ਮੇਨ ਸਰਾਫ਼ਾ ਬਜ਼ਾਰ ਅੱਪਰਾ, ਪੁਰਾਣਾ ਬੱਸ ਅੱਡਾ ਅੱਪਰਾ ਤੇ ਬੰਗਾ ਰੋਡ ਚੌਂਕ ਤੱਕ ਪੈਦਲ ਰੋਸ ਮਾਰਚ ਕੀਤਾ | ਇਸ ਮੌਕੇ ਸਾਰਾ ਬਾਜ਼ਾਰ ਲਗਭਗ ਮੁੰਕਮਲ ਬੰਦ ਰਿਹਾ | ਇਸ ਮੌਕੇ ਸਤਪਾਲ ਪੇਟੀਆਂ ਵਾਲਾ, ਤਿਲਕ ਰਾਜ ਅੱਪਰਾ, ਦੇਸ ਰਾਜ ਰਾਜੂ, ਪ੍ਰਸ਼ੋਤਮ ਸ਼ੋਤਾ, ਤੀਰਥ ਮੈਂਗੜਾ, ਬਲਵਿੰਦਰ ਸ਼ੀਰਾ, ਧਰਮਪਾਲ ਛੋਕਰਾਂ, ਸਨੀ ਅੱਪਰਾ, ਸੰਦੀਪ ਅੱਪਰਾ, ਪਹਿਲਵਾਨ ਸੋਮ ਰਾਜ ਸੁਲਤਾਨਪੁਰ, ਦੀਪਕ ਨਾਹਰ ਅੱਪਰਾ, ਰੂਪ ਲਾਲ ਪੰਚ ਅੱਪਰਾ, ਹਰਜਸਕਰਨ ਅੱਪਰਾ, ਬਿੱਟੂ ਪਾਲਕਦੀਮ, ਰਾਜ ਮੰਡੀ, ਰਾਜ ਜੱਜਾ ਖੁਰਦ, ਕਮਲ ਚੱਕ ਸਾਹਬੂ, ਜਿੰਦਰ ਬੈਂਸ, ਬਲਵਿੰਦਰ ਬਾਹਰੀ, ਕਾਲਾ ਟਿੱਕੀਆਂ ਵਾਲਾ, ਪਵਨ ਅੱਪਰਾ, ਸੋਨੂੰ ਕਲੇਰ, ਮੋਹਣ ਲਾਲ ਪੰਚ ਅੱਪਰਾ, ਪੰਮਾ ਮੋਂਰੋਂ, ਜੋਗਾ ਰਾਮ ਮੰਡੀ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਨੂੰ ਦਿੱਤੀ ਜਾਵੇ ਸਖਤ ਸਜ਼ਾ-ਐੱਸ. ਸੀ. ਬੀ. ਸੀ ਪੰਚ, ਸਰਪੰਚ ਤੇ ਨੰਬਰਦਾਰ ਯੂਨੀਅਨ
Next articleਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਉੱਘੇ ਪ੍ਰਗਤੀਵਾਦੀ ਇਤਿਹਾਸਕਾਰ ਸੁਭਾਸ਼ ਪਰਿਹਾਰ ਨੂੰ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਹੋਣਗੇ ਸਮਾਗਮ ਦੇ ਮੁੱਖ ਬੁਲਾਰੇ