ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਕਮੇਟੀ ਵਲੋਂ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ। ਜਿਸ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦੜਚੂੜ ਦੀ ਅਗਵਾਈ ਵਿੱਚ ਸੱਤ ਜੱਜਾਂ ਦੀ ਬੈਂਚ ਵੱਲੋਂ ਅਨੁਸੂਚਿਤ ਜਾਤੀ ਦੀ ਸੂਚੀ ਦੀ ਉਪ-ਵਰਗੀਕਰਨ ਦਾ ਆਇਆ ਫੈਸਲਾ ਸੰਵਿਧਾਨ ਵਿਰੋਧੀ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚਿਤ ਜਾਤੀ ਵਰਗਾਂ ਤੇ ਕਰੀਮੀਲੇਅਰ ਲਗਾਉਣਾ, ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ, ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜਿਸ਼ ਹੈ। ਬਸਪਾ ਨੇ ਮੰਗ ਕੀਤੀ ਸੁਪਰੀਮ ਕੋਰਟ ਦੇ ਬੈਚ ਵਿੱਚ ਸ਼ਾਮਲ ਜੱਜਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ। ਇਸ ਮੌਕੇ ‘ਤੇ ਸੁਖਦੇਵ ਸਿੰਘ ਬਿੱਟਾ ਸੀਨੀਅਰ ਬਸਪਾ ਆਗੂ, ਮਦਨ ਸਿੰਘ ਬੈਂਸ ਜਿਲਾ ਇੰਚਾਰਜ, ਜਿਲ੍ਹਾ ਇੰਚਾਰਜ ਨਿਸ਼ਾਨ ਚੌਧਰੀ, ਸੋਮ ਨਾਥ ਬੈਂਸ ਜਿਲ੍ਹਾ ਵਾਇਸ ਪ੍ਰਧਾਨ, ਹਲਕਾ ਪ੍ਰਧਾਨ ਹੈਪੀ ਫੰਬੀਆਂ ਸ਼ਾਮਚੁਰਾਸੀ, ਹਲਕਾ ਪ੍ਰਧਾਨ ਚੱਬੇਵਾਲ ਯੱਸ਼ ਭੱਟੀ, ਹਲਕਾ ਪ੍ਰਧਾਨ ਹੁਸ਼ਿਆਰਪੁਰ ਡਾ. ਰਤਨ ਚੰਦ, ਹੈਪੀ ਬੱਧਣ ਸਿਟੀ ਪ੍ਰਧਾਨ, ਹਰਜੀਤ ਲਾਡੀ, ਸਾਬੀ ਸਤੌਰ, ਸੁਰਜੀਤ ਮਹਿਮੀ, ਬਲਵਿੰਦਰ ਫਾਂਬੜਾ, ਜੋਗਿੰਦਰ ਚੱਕ ਲਾਦੀਆਂ, ਜੈ ਪਾਲ ਮੱਛਰੀਵਾਲ, ਸੁਰਜੀਤ ਮਹਿਮੀ, ਨਿਰਮਲ ਸਿੰਘ, ਵਿਜੈ ਖਾਨਪੁਰੀ ਜ਼ਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ ਅਤੇ ਹੋਰ ਵੀ ਬਸਪਾ ਆਹੁਦੇਦਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly