ਜਗਵਿੰਦਰ ਸਿੰਘ ਜੱਗੀ
(ਸਮਾਜ ਵੀਕਲੀ) ਮੌਜੂਦਾ ਸਮੇਂ ਦੀਆਂ ਕਠੋਰ ਸਰਮਾਏਦਾਰ ਹਕੂਮਤਾਂ ਨੇ ਸਮਾਜ ਨੂੰ ਇਕ ਐਸੇ ਚੱਕਰਵਿਊ ਵਿਚ ਫਸਾ ਕੇ ਰੱਖ ਦਿੱਤਾ ਹੈ ਕਿ ਜਿਸ ਨਾਲ ਦੇਸ਼ ਦੇ ਆਮ ਨਾਗਰਿਕਾਂ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਜਿਉਣ ਲਈ ਵੀ ਹਰ ਰੋਜ ਕਠਿਨ ਸੰਘਰਸ਼ ਕਰਨਾ ਪੈ ਰਿਹਾ ਹੈ। ਹਰ ਆਮ ਬੰਦੇ ਨੂੰ ਆਪਣੇ ਰੋਜ ਮਰਾ ਦੀ ਰੁਟੀਨ ਵਿਚ ਆਉਣ ਵਾਲੀਆਂ ਵਸਤਾਂ ਦੇ ਭਾਅ ਵਿੱਚ ਇੰਨੇ ਵੱਡੇ ਉਛਾਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਖਰੀਦਣ ਤੋਂ ਵੀ ਅਸਮਰੱਥ ਹੋ ਰਹੇ ਹਨ। ਬੇਰੁਜ਼ਗਾਰੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਗੋਰਮਿੰਟ ਪ੍ਰੋਪਟੀਆਂ ਦੀ ਸ਼ਰੇਆਮ ਧੱਜੀਆਂ ਉਡਾ ਕੇ ਲੁੱਟ ਹੋ ਰਹੀ ਹੈ। ਜਿਨ੍ਹਾਂ ਉੱਤੇ ਅਡਾਨੀ ਅੰਬਾਨੀ ਦੇ ਕਬਜਿਆਂ ਨੂੰ ਹਰੀ ਝੰਡੀ ਸ਼ਰੇਆਮ ਆਸਾਨੀ ਹੀ ਮਿਲ ਰਹੀ ਹੈ। ਇਸ ਗੈਰ-ਜਿੰਮੇਵਾਰ ਸਰਕਾਰ ਦੀ ਨਲਾਇਕੀ ਕਾਰਨ ਅੱਜ ਵਸਤਾਂ ਦੇ ਉਤਪਾਦਨ ਕਰਨ ਵਾਲੇ ਬਹੁਤ ਹੀ ਵੱਡੀਆਂ ਕੰਪਨੀਆਂ ਦੇ ਮੁੱਖੀ ਆਪਣੀ ਮਨਮਰਜ਼ੀ ਨਾਲ ਚੀਜਾਂ ਦੇ ਰੇਟਾਂ ਵਿੱਚ ਉਤਰਾਅ ਚੜਾਅ ਤਹਿ ਕਰ ਰਹੇ ਹਨ। ਪਰ ਸਰਕਾਰ ਨਾਂ ਦੇ ਮੁਖੀ ਵੀ ਉਨ੍ਹਾਂ ਕੰਟਰੋਲ ਕਰਨ ਦੀ ਬਜਾਏ ਉਨ੍ਹਾਂ ਦੇ ਪੱਖ ਵਿੱਚ ਹੀ ਭੁਗਤ ਰਹੇ ਹਨ। ਸਰਮਾਏਦਾਰਾਂ ਦੇ ਵਜੀਰਾਂ ਨੇ ਦੇਸ਼ ਦੇ ਸਭ ਲੋਕਾਂ ਨੂੰ ਬੇਵਕੂਫ ਬਣਾ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਪਾਖੰਡੀਆਂ ਅਤੇ ਸੱਤਾ ਵਿੱਚ ਬੈਠੇ ਭ੍ਰਿਸ਼ਟਾਚਾਰੀ, ਭ੍ਰਿਸ਼ਟਮੰਤਰੀਆਂ ਨੂੰ ਲੋਕਾਂ ਦੇ ਦਿਲਾਂ ਵਿਚ ਜਹਿਰਾਂ ਅਫਵਾਹਾਂ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਅਤੇ ਆਪਸੀ ਫੁੱਟ /ਪਾੜਾ ਪਾਈ ਰੱਖਣ ਲਈ ਹਰ ਪੱਖੋਂ ਯਤਨਸ਼ੀਲ ਕੀਤਾ ਹੋਇਆ ਹੈ। ਸਰਮਾਏਦਾਰ ਹਾਕਮਾਂ ਨੇ ਸੱਤਾ ਵਿੱਚ ਕਾਇਮ ਰਹਿਣ ਲਈ ਦੇਸ਼ ਦੇ ਸਭ ਲੋਕਾਂ ਕਈ ਤਰੀਕਿਆਂ ਨਾਲ ਵੰਡਿਆਂ ਹੋਇਆ ਹੈ।। ਜਿਵੇਂ ਧਰਮਾਂ ਦੇ ਨਾਂ ਤੇ ਹਿੰਦੂ ਮੁਸਲਿਮ ਸਿੱਖ ਇਸਾਈ ਜਾਤ ਪਾਤ ਦੇ ਨਾਂ ਅਨਸੂਚਿਤ ਜਾਤੀ ਅਨਸੂਚਿਤ ਜਨ ਜਾਤੀ ਆਦਿਵਾਸੀ ਵਗੈਰਾ ਵਗੈਰਾ।।
ਦੇਸ਼ ਦੀ ਨੌਜਵਾਨ ਪੀੜ੍ਹੀ ਬਹੁਤ ਹੀ ਜਿਆਦਾ ਮਹਿੰਗੀਆਂ ਅਤੇ ਉੱਚੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰੀ ਦੀ ਮਾਰ ਝੱਲ ਸੜਕਾਂ ਉੱਤੇ ਧੱਕੇ ਖਾ ਰਹੀ ਹੈ। ਅਫਸੋਸ ਉਨ੍ਹਾਂ ਦੀ ਬੇਕਦਰੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਜਦੋਂ ਕਿਤੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸਰਕਾਰ ਦੇ ਸਾਹਮਣੇ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਮਾਰਿਆ ਜਾਂਦਾ ਹੈ। ਡਰਾ ਧਮਕਾ ਕੇ ਖੁਦੇੜ ਦਿੱਤਾ ਜਾਂਦਾ ਹੈ ਅਤੇ ਅਸਲ ਮੁੱਦਿਆਂ ਨੂੰ ਦਬਾ ਦਿੱਤਾ ਜਾਂਦਾ ਹੈ, ਅਫਸੋਸ ਉਨ੍ਹਾਂ ਦੀ ਮਜਬੂਰੀ, ਗੱਲ ਤੱਕ ਵੀ ਨਹੀਂ ਸੁਣੀ ਜਾਂਦੀ। ਮੀਡੀਏ ਵਾਲੇ ਵੀ ਅੱਖਾਂ ਤੇ ਪੱਟੀ ਬੰਨ੍ਹੀ ਫਿਰਦੇ ਨੇ ਦੇਸ਼ ਦੇ ਲੋਕਾਂ ਦੇ ਹੱਕਾਂ ਹਿੱਤਾਂ ਦੀਆਂ ਖਬਰਾਂ ਨੂੰ ਦਿਖਾਇਆ ਹੀ ਨਹੀਂ ਸਗੋਂ ਦਬਾਇਆ ਹੀ ਜਾਂਦਾ ਹੈ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly