HOME *ਜਸਵਿੰਦਰ ਭੱਲੇ ਦੇ ਜਾਣ ‘ਤੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਬਾਵਾ ਅਤੇ ਝਾਂਡੇ...

*ਜਸਵਿੰਦਰ ਭੱਲੇ ਦੇ ਜਾਣ ‘ਤੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਬਾਵਾ ਅਤੇ ਝਾਂਡੇ ਨੇ ਕੀਤਾ ਦੁੱਖ ਦਾ ਪ੍ਰਗਟਾਵਾ*

9

*ਮੰਚ ਨੇ ਸ੍ਰ: ਭੱਲਾ ਨੂੰ 20 ਸਾਲ ਪਹਿਲਾਂ ਗੋਲਡ ਮੈਡਲ ਪਾ ਕੇ ਪੰਜਾਬੀ ਭਵਨ ਲੁਧਿਆਣਾ ਵਿੱਚ ਸਨਮਾਨਿਤ ਕੀਤਾ ਸੀ- ਬਾਵਾ*

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਜਸਵਿੰਦਰ ਭੱਲਾ ਉਹ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸੀ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਸ਼ਬਦ ਅੱਜ ਉਹਨਾਂ ਦੇ ਵਿਛੋੜੇ ‘ਤੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਮੰਚ ਰਾਣਾ ਝਾਂਡੇ, ਮਹਿਲਾਂ ਵਿੰਗ ਦੀ ਪ੍ਰਧਾਨ ਸਿੰਮੀ ਕਵਾਤਰਾ, ਮੰਚ ਦੀ ਚੇਅਰਪਰਸਨ ਉੱਘੀ ਲੇਖਿਕਾ ਦੀਪ ਲੁਧਿਆਣਾਵੀ ਨੇ ਕਹੇ। ਇਸ ਮੌਕੇ ਉਪਰੋਕਤ ਅਹੁਦੇਦਾਰਾਂ ਨੇ ਕਿਹਾ ਕਿ ਉਹਨਾਂ ਲੋਹੜੀ ਮੇਲੇ ‘ਤੇ 20 ਸਾਲ ਪਹਿਲਾਂ ਸ੍ਰ: ਭੱਲਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਸੀ। ਸ਼੍ਰੀ ਬਾਵਾ ਨੇ ਕਿਹਾ ਭੱਲਾ ਪੰਜਾਬੀਆਂ ਦੀ ਸ਼ਾਨ ਅਤੇ ਲੁਧਿਆਣੇ ਦਾ ਮਾਣ ਸੀ। ਉਹ ਦੋਸਤਾਂ ਦੇ ਦਿਲਾਂ ਤੇ ਵੱਡੇ ਜ਼ਖ਼ਮ ਛੱਡ ਗਏ ਹਨ ਜਿਨਾਂ ਨੂੰ ਭਰਨਾ ਸੌਖਾ ਨਹੀਂ। ਅੱਜ ਜਦੋਂ ਸਵੇਰੇ ਗੁਰਭਜਨ ਗਿੱਲ ਨਾਲ ਗੱਲ ਹੋਈ ਤਾਂ ਉਹਨਾਂ ਦਾ ਮਨ ਇਨਾ ਭਰਿਆ ਸੀ ਕਿ ਪੂਰੀ ਗੱਲ ਹੀ ਨਹੀਂ ਹੋ ਰਹੀ ਸੀ। ਅਜਿਹੇ ਨਿਰਸੁਆਰਥ ਦੋਸਤ ਜੋ ਖੁਸ਼ੀਆਂ ਵੰਡਦੇ ਹਨ, ਪੰਜਾਬੀ ਫਿਲਮ ਜਗਤ ਵਿੱਚ ਪੂਰਾ ਨਾ ਹੋਣ ਵਾਲਾ ਘਾਟਾ ਪਾ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੇ ਮੈਨੂੰ ਉਹਨਾਂ ਕੋਲ ਭੇਜਿਆ ਸੀ ਕਿ ਭੱਲਾ ਜੀ ਨੂੰ ਸਿਆਸੀ ਖੇਤਰ ਵਿੱਚ ਲਿਆਈਏ ਤਾਂ ਉਹਨਾਂ ਬੜੇ ਅਦਬ ਨਾਲ ਕਿਹਾ ਸੀ ਮੈਨੂੰ ਇਸ ਕਾਬਲ ਸਮਝਣ ਲਈ ਮਹਾਰਾਜਾ ਜੀ ਦਾ ਧੰਨਵਾਦੀ ਹਾਂ। ਅੱਜ ਸਵੇਰੇ ਅਮਰੀਕਾ ਤੋਂ ਜਸਵਿੰਦਰ ਭੱਲੇ ਨੂੰ ਦਿਲੋਂ ਪਿਆਰ ਕਰਨ ਵਾਲੇ ਗੁਰਮੀਤ ਸਿੰਘ ਗਿੱਲ ਦਾ ਫੋਨ ਆਇਆ ਤਾਂ ਉਹ ਕਹਿ ਰਹੇ ਸੀ ਕਿ ਅਸੀਂ ਤਾਂ ਮਹਿਫਲਾਂ ਵਿੱਚ ਭੱਲੇ ਹੋਰਾਂ ਨੂੰ ਯਾਦ ਕਰਕੇ ਪੰਜਾਬ ਵਸਾ ਲੈਂਦੇ ਸੀ। ਕਦੇ ਫੋਨ ਕਰਨਾ ਤਾਂ ਉਹਨਾਂ ਹਮੇਸ਼ਾਂ ਸਾਡੀਆਂ ਖੁਸ਼ੀਆਂ ਵਿੱਚ ਵਾਧਾ ਕਰਨਾ ਅਤੇ ਪਿਆਰ ਭਰੀਆਂ ਅਸੀਸਾਂ ਦੇਣੀਆਂ। ਉਹਨਾਂ ਕਿਹਾ ਕਿ ਸ੍ਰ: ਭੱਲਾ ਪੰਜਾਬੀ ਫਿਲਮ ਜਗਤ ਦਾ ਉਹ ਹੀਰਾ ਸਨ ਜਿਸਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਲ ਨੂੰ ਛੂਹ ਜਾਣ ਵਾਲਾ ਵਿਛੋੜਾ ਛੱਡ ਕੇ ਗਏ ।ਕੌਮੇਡੀ ਕਿੰਗ”. ਜਸਵਿੰਦਰ ਭੱਲਾ
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿੱਚ ਐਂਟੀ ਰੈਗਿੰਗ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ