ਬਾਬਾ ਸ਼ੇਖ਼ ਫ਼ਰੀਦ

(ਸਮਾਜ ਵੀਕਲੀ)

ਹਜ਼ਰਤ ਖਵਾਜਾ ਫਰੀਦਉਦੀਨ ਮਸੂਦ ਗੰਜਸ਼ਕਰ,
ਵੱਡੇ ਵਡੇਰੇ ਸਨ ਅਫਗਾਨਿਸਤਾਨ ਦੇ ਹੁਕਮਰਾਨ।
ਬਹੁਤ ਹੀ ਸਤਿਕਾਰਿਤ ਹਸਤੀ ਸਨ ਪੰਜਾਬ ਦੀ ,
ਪਹਿਲਾ ਕਵੀ ਪੰਜਾਬ ਦਾ ਤੇ ਵੱਡਾ ਸੀ ਵਿਦਵਾਨ।

ਫਰਗਨਾ ਸਥਿਤ ਅਊਤ ਅਤੇ ਕੂਫ਼ਾ ਤੋਂ ਆਏ ,
ਕੂਫਾ (ਕੰਬੋਜ) 8ਵੀਂ ਸਦੀ ਵਿੱਚ ਅਫਗਾਨਿਸਤਾਨ।
12ਵੀਂ ਸਦੀ ਵਿਚ ਵੱਸੇ ਸਿੰਧ ਵਿੱਚ ਕੋਹਤੇਵਾਲ,
ਚੰਗੇਜ਼ ਖਾਨ ਦੇ ਪੋਤੇ ਹਲਾਕੂ ਦੇ ਜ਼ੁਲਮਾਂ ਛੁਡਾਈ ਧਰਤ ਅਫ਼ਗ਼ਾਨ।

ਬਾਬਾ ਫਰੀਦ ਦਾ ਜਨਮ 1173 ਈਸਵੀ ਹੋਇਆ ਵਿੱਚ ਕੋਹਤੇਵਾਲ,
ਉਨ੍ਹਾਂ ਦੇ 112 ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੋਏ ਦਰਜ ।
ਹਰ ਧਰਮ ਦੇ ਲੋਕ ਕਰਦੇ ਸੀ ਉਨ੍ਹਾਂ ਦਾ ਸਤਿਕਾਰ,
ਨਵੀਂ ਰਾਹ ਜਾਂ ਸੇਧ ਦੇਣਾ ਸਮਝਦੇ ਸਨ ਆਪਣਾ ਫਰਜ਼

ਸੂਫੀ ਅਤੇ ਚਿਸ਼ਤੀ ਦੋ ਧਾਰਾਵਾਂ ਦੇ ਬਾਨੀ ਸਨ ਬਾਬਾ ਫਰੀਦ ,
ਪੁਰਾਤਨ ਪੰਜਾਬ ਦੀ ਇਸ ਸੋਚ ਪ੍ਰਣਾਲੀ ਦੇ ਸਨ ਵਿਦਵਾਨ।
ਸੋਲਾਂ ਸਾਲ ਦੀ ਉਮਰੇ ਕੀਤੀ ਹੱਜ ਯਾਤਰਾ ਮੱਕੇ ਮਦੀਨੇ ਦੀ,
ਘੁੰਮਦੇ ਰਹੇ18ਸਾਲ ਕਰਦੇ ਰਹੇ ਵਾਰਤਾਲਾਪ ਤੇ ਇਸਲਾਮ ।

ਆਪਣੇ ਮੁਰਸ਼ਦ ਬਖਤਿਆਰ ਕਾਕੀ ਦੀ ਮੌਤ ਤੋਂ ਬਾਅਦ
1235ਚ ਹਾਂਸੀ ਤੋ ਦਿੱਲੀ ਤੋਂ ਮੋਖਲਪੁਰ ਪਹੁੰਚੇ ਆਣ।
ਮੋਖਲ ਦਾ ਰਾਜਾ ਹੋਇਆ ਪ੍ਰਭਾਵਿਤ, ਜਗਾ ਦਾ ਨਾਮ ਰੱਖਿਆ ਫਰੀਦਕੋਟ,
92 ਸਾਲ ਦੀ ਉਮਰੇ 1265 ਵਿੱਚ ਹੋਏ ਫੌਤ ਨਮੂਨੀਏ ਨਾਲ।

ਉਹਨਾਂ ਦੀ ਯਾਦ ਵਿਚ ਫਰੀਦਕੋਟ ਵਿਖੇ ਬਣਾਈ,
ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਫਰੀਦਕੋਟ।
ਸਰਕਾਰਾਂ ਨੇ ਮਾਣ ਬਖਸ਼ਿਆ ਬਾਬਾ ਫਰੀਦ ਨੂੰ,
ਲੈ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਓਟ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -155
Next articleਨੰਬਰਦਾਰ ਯੂਨੀਅਨ ਦੀ ਮੀਟਿੰਗ ਸ਼ਨੀਵਾਰ 11 ਵਜੇ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ