ਪ੍ਰਵਾਸੀ ਭਾਰਤੀ ਭੰਡਾਲ ਪਰਿਵਾਰ ਨੇ 7 ਲੱਖ ਰੁਪੈ ਖ਼ਰਚ ਕੇ ਦੋ ਸਕੂਲਾਂ ਦੀ ਕਾਇਆ ਕਲਪ ਕੀਤੀ

ਕੈਪਸਨ-- ਸਰਕਾਰੀ ਮਿਡਲ ਅਤੇ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਵਿਖੇ ਕਰਵਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਐਨ ਆਰ ਆਈ ਭੰਡਾਲ ਪਰਿਵਾਰ ਦੇ ਮੁਖੀ ਕਰਮ ਸਿੰਘ ਭੰਡਾਲ, ਗੈਰੀ ਭੰਡਾਲ ਅਤੇ ਅਧਿਆਪਕ ਸਟਾਫ਼

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਦੋਨਾ ਇਲਾਕ਼ੇ ਦੇ ਮਸ਼ਹੂਰ ਪਿੰਡ ਭੰਡਾਲ ਦੋਨਾ ਦੇ ਕੈਨੇਡਾ ਦੀ ਧਰਤੀ ਉੱਤੇ ਵਸਦੇ ਐਨ ਆਰ ਆਈ ਕਰਮ ਸਿੰਘ ਭੰਡਾਲ ਦੇ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਭੰਡਾਲ ਦੋਨਾ ਦੇ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਦੋਹਾਂ ਸਕੂਲ਼ਾਂ ਦੀ 7 ਲੱਖ ਰੁਪਏ ਖ਼ਰਚ ਕੇ ਕਾਇਆ ਕਲਪ ਕੀਤੀ ਗਈ ਹੈ। ਐਨ ਆਰ ਆਈ ਕਰਮ ਸਿੰਘ ਭੰਡਾਲ, ਜਸਪਾਲ ਸਿੰਘ ਕੈਲਗਿਰੀ ਅਤੇ ਗੈਰੀ ਭੰਡਾਲ ਕੈਨੇਡਾ ਉਕਤ ਦੋਹਾਂ ਸਕੂਲ਼ਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਸਕੂਲ਼ ਦੇ ਅਧਿਆਪਕ ਸਟਾਫ਼ ਮੈਡਮ ਸੁਖਲੀਨ ਕੌਰ, ਮੈਡਮ ਗੁਰਸਿਮਰਤ ਕੌਰ, ਮੈਡਮ ਰੰਜਨਾ ਕੁਮਾਰੀ,
ਮੈਡਮ ਮੁਨੱਜ਼ਾ ਇਰਸ਼ਾਦ, ਅਮਿਤ ਸ਼ਰਮਾ ਆਦਿ ਨਾਲ਼ ਮੁਲਾਕਾਤ ਕੀਤੀ ਅਤੇ ਸਕੂਲ਼ ਵਿੱਚ ਚੱਲ ਰਹੇ ਰੰਗ- ਰੋਗਨ, ਇੰਟਰਲਾਕ ਟਾਇਲਾਂ ਲਾਉਣ ਤੋਂ ਇਲਾਵਾ ਹੋਰ ਨਿਰਮਾਣ ਕਾਰਜਾਂ ਦਾ ਨਰੀਖਣ ਕੀਤਾ ਅਤੇ ਸਕੂਲ਼ ਦੇ ਸਰਵਪੱਖੀ ਵਿਕਾਸ ਲਈ ਸਕੂਲ਼ ਦੀ ਮੈਨਜਮੇਂਟ ਕਮੇਟੀ ਅਤੇ ਸਕੂਲ਼ ਦੇ ਅਧਿਆਪਕ ਸਟਾਫ਼ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਗੈਰੀ ਭੰਡਾਲ ਨੇ ਦੱਸਿਆ ਕਿ ਅਸੀਂ ਜਿੱਥੇ ਸਕੂਲ਼ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਉਣ ਦੇ ਨਾਲ਼ ਨਾਲ਼ ਪਿੰਡ ਦੇ ਬੱਸ ਸਟੈਂਡ ਤੋਂ ਲੈ ਕੇ ਸਕੂਲ਼ ਤੱਕ 6 ਸੋਲਰ ਪਾਵਰ ਲਾਈਟਾਂ ਲਗਵਾਈਆਂ ਹਨ, ਲੋੜ੍ਹਵੰਦ ਲੋਕਾਂ ਲਈ ਐਂਬੂਲੈਂਸ ਸੇਵਾ ਸ਼ੁਰੂ ਕਰਵਾਈ ਹੈ ਅਤੇ ਨੌਜਵਾਨਾਂ ਲਈ ਫ੍ਰੀ ਇੱਕ 15 – 16 ਲੱਖ ਰੁਪੈ ਖ਼ਰਚ ਕੇ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਸਪੋਰਟਸ ਜਿੰਮ ਬਣਵਾਇਆ ਉੱਥੇ ਐਨ ਆਰ ਆਈ ਪਰਵਿੰਦਰ ਸਿੰਘ ਭੰਡਾਲ ਉਰਫ ਭਿੰਦਾ ਕੈਨੇਡਾ ਨੇ ਵੀ 25- 26 ਲੱਖ ਰੁਪਏ ਖ਼ਰਚ ਕੇ ਸਕੂਲ਼ ਵਿੱਚ ਹੀ ਆਂਗਨਵਾੜੀ ਦੀ ਇਮਾਰਤ ਤਿਆਰ ਕਰਵਾਈ ਹੈ। ਸਕੂਲ਼ ਦੇ ਅਧਿਆਪਕ ਸਟਾਫ਼ ਵੱਲੋਂ ਭੰਡਾਲ ਦੋਨਾ ਦੇ ਮਿਡਲ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕ ਸਟਾਫ਼ ਵੱਲੋਂ ਸਾਂਝੇ ਤੌਰ ਉੱਤੇ ਧੰਨਵਾਦ ਕੀਤਾ ਗਿਆ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOver 24mn Afghans in dire need of humanitarian aid: ICRC
Next articleसेवानिवृत्त हो रहे आर.सी.एफ इंप्लाइज यूनियन के कर्मठ कार्यकर्ता सुभाष कुमार को किया गया सम्मानित