HOME ਪਿੰਡ ਮੰਡ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਕਿਤਾਬਾਂ ਵੀਜੇ਼ ਦੀ...

ਪਿੰਡ ਮੰਡ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਕਿਤਾਬਾਂ ਵੀਜੇ਼ ਦੀ ਉਡੀਕ ਅਤੇ ਜਾਤ ਪਾਤ ਦਾ ਬੀਜ਼ ਨਾਸ਼ ਵਿੱਚੋਂ ਲਿਆ ਜਾਵੇਗਾ

3

 ਜਲੰਧਰ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪ੍ਵਬੱਧ ਭਾਰਤ ਦੈ ਬੀਜੇ ਬੀਜ ਦਾ ਹੀ ਨਤੀਜਾ ਹੈ ਕਿ ਉਹਨਾਂ ਤੋਂ ਸੇਧ ਲੈ ਕੇ ਪਿੰਡ ਮੰਡ ਵਿੱਚ ਬਾਬਾ ਸਾਹਿਬ ਡਾ. ਬੀ ਆਰ. ਅੰਬੇਡਕਰ ਦੁਆਰਾ ਲਿਖਤ “ਵੀਜੇ ਦੀ ਉਡੀਕ” ਅਤੇ “ਜਾਤ-ਪਾਤ ਦਾ ਬੀਜ ਨਾਸ਼” ਤੇ
ਬਾਬਾ ਸਾਹਿਬ ਦੇ ਜਨਮ ਨੂੰ ਸਮਰਪਿਤ 14 ਅਪ੍ਰੈਲ 2026 ਨੂੰ ਪਿੰਡ ਮੰਡ, ਕਪੂਰਥਲਾ ਰੋਡ, ਜ਼ਿਲ੍ਹਾ ਜਲੰਧਰ ਵਿਖੇ ਇਕ ਟੈਸਟ ਹੋ ਰਿਹਾ ਹੈ। ਜਿਸ ਦੇ ਪਹਿਲੇ ਗਰੁੱਪ ਵਿੱਚ 7ਵੀਂ, 8ਵੀਂ,9 ਵੀਂ ਕਲਾਸ ਦੇ ਬੱਚੇ ‘ਵੇਟਿੰਗ ਫ਼ੋਰ ਵੀਜ਼ਾ’ ਨਾਮਕ ਕਿਤਾਬ ਤੇ ਲਿਖਤੀ ਪ੍ਰੀਖਿਆ ਦੇਣਗੇ ਕਿਤਾਬ ਦਾ ਅਨੁਵਾਦ ਕੈਨੀਫੋਨੀਆ ਸਟੱਡੀ ਗਰੁੱਪ ਅਤੇ ਅਸ਼ੋਕਾ ਇੰਨਫੋਟੇਨਮੈਂਟ ਵਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਦੂਜੇ ਗਰੁੱਪ ਵਿੱਚ 10ਵੀਂ,11ਵੀਂ, 12ਵੀਂ ਕਲਾਸ ਦੇ ਵਿਦਿਆਰਥੀ ਦਾ “ਜਾਤ-ਪਾਤ ਦਾ ਬੀਜ ਨਾਸ਼” ਕਿਤਾਬ ਤੇ ਅਧਾਰਿਤ ਟੈਸਟ ਹੋਵੇਗਾ। ਦੋਨਾਂ ਗਰੁੱਪਾਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ
15000
10000
5000
ਰੁਪਏ ਦੇ ਨਕਦ ਇਨਾਮ ਬਾਬਾ ਸਾਹਿਬ ਜਨਮ ਦਿਨ ਨੂੰ ਸਮਰਪਿਤ ਦਿਨ ਨਾਲ ਸਬੰਧਤ ਕਰਵਾਏ ਜਾਣ ਵਾਲੇ 18 ਅਪ੍ਰੈਲ, 2026 ਨੂੰ ਕਰਵੇ ਜਾਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ ਅਤੇ ਇਹਨਾਂ ਦੋਨਾਂ ਗਰੁੱਪਾਂ ਵਿੱਚੋਂ 5-5 ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ ਉਹਨਾਂ ਬੱਚਿਆਂ ਨੂੰ ਵੀ ਨਕਦ ਰਾਸ਼ੀ ਜਾਂ ਉਹਨਾਂ ਦੀ ਪੜਾਈ ਨਾਲ ਸਬੰਧਤ ਸਮਾਨ ਦਿੱਤਾ ਜਾਵੇਗਾ। ਇਸ ਸਬੰਧੀ ਤੁਸੀਂ ਸਾਬਕਾ ਸਰਪੰਚ ਬਲਬੀਰ ਚੰਦ ਮੰਡ ਪਰਮਜੀਤ ਜੀ, ਪ੍ਰੋ ਕੁਲਵਿੰਦਰ ਜੀ, ਮਹਿੰਦਰ ਜੀ ਪਾਲ ,ਬਲਵਿੰਦਰ ਰਾਮ ਜੀ (ਕਾਨੂੰਗੋ), ਮਾਸਟਰ ਅਜੀਤ ਸਿੰਘ ਜੀ (ਪ੍ਰਧਾਨ, ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ ਪਿੰਡ ਮੰਡ), ਲੁਭਾਇਆ ਰਾਮ ਜੀ, ਕਮਲਜੀਤ ਬੰਟੀ ਜੀ ਨਿਖਿਲ ਕੁਮਾਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਹੇਠ ਲਿਖੇ ਨੰਬਰਾਂ ਤੇ ਕਾਲ ਕਰਕੇ ਕਿਤਾਬਾਂ ਪ੍ਵਾਪਤ ਕਰ ਸਕਦੇ ਹੋ:-
9815290336
8146062202
9837800058 ਮਾਸਟਰ ਅਜੀਤ ਸਿੰਘ
9888284034 ਬਲਬੀਰ ਚੰਦ ਮੰਡ (ਵੱਟਸਐਪ ਨੰਬਰ)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਸ਼ੀਲੀਆ ਵਸਤੂਆਂ ਵੇਚਣ ਵਾਲੇ ਅਤੇ ਸੇਵਨ ਕਰਨ ਵਾਲੇ 4 ਵਿਅਕਤੀਆ ਨੂੰ ਕੀਤਾ ਕਾਬੂ  : ਥਾਣਾ ਮੁੱਖੀ ਰਜਿੰਦਰ ਸਿੰਘ
Next articleਡਾਕਟਰ ਅਵਤਾਰ ਸਿੰਘ ਕਰੀਮਪੁਰੀ: ਇੱਕ ਸਮਰਪਿਤ ਆਗੂ ਦੀ ਪ੍ਰੇਰਨਾਦਾਇਕ ਸ਼ਖ਼ਸੀਅਤ