ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਬੱਲਾਂ ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਨ ਪਿੰਡ ਵਾਸੀਆਂ ਗ੍ਰਾਮ ਪੰਚਾਇਤ ਅਤੇ NRI ਵੀਰਾ ਦੇ ਸਹਿਯੋਗ ਨਾਲ ਦੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ.ਜਿਸ ਵਿਚ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਦਿਤ ਕੋਰਿਓ ਗ੍ਰਾਫੀ ਅਤੇ ਨਾਟਕ ਪੇਸ਼ਕਾਰੀਆ ਕੀਤੀਆਂ ਗਈਆਂ. ਗਾਇਕਾ ਸਰਬ ਜੀ ਨੇ ਬਾਬਾ ਸਾਹਿਬ ਜੀ ਦੇ ਗੀਤਾ ਨਾਲ ਹਾਜ਼ਰੀ ਭਰੀ. ਪਿੰਡ ਦੇ ਬੱਚਿਆਂ ਨੇ ਬਾਬਾ ਸਾਹਿਬ ਜੀ ਦੇ ਸੰਗਰਸ਼ ਬਾਰੇ ਸਪੀਚਾਂ ਦਿੱਤੀਆਂ. ਬਹੁਜਨ ਸਮਾਜ ਦੇ ਉਘੇ ਵਿਚਾਰਕ ਬੁਧੀਜੀਵੀ ਇੰਜੀਨਿਅਰ ਜਸਵੰਤ ਰਾਏ ਜੀ ਨੇ ਬਾਬਾ ਸਾਹਿਬ ਦੇ ਜੀਵਨ ਤੇ ਵਿਚਾਰ ਪੇਸ਼ ਕੀਤੇ. ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਜੀ ਨੇ ਵੀ ਵਿਚਾਰਕ ਸਾਂਝ ਪਾਈ. ਪਿੰਡ ਬੱਲਾਂ ਦੀ ਨਵੀ ਬਣੀ ਪੰਚਾਇਤ ਨੂੰ ਵੀ ਸਨਮਾਨਿਤ ਕੀਤਾ ਗਿਆ. ਬੱਚਿਆਂ ਨੂੰ ਕਾਪੀਆਂ ਪੈੱਨ ਵੀ ਵੰਡੇ ਗਏ…..(ਸਟੇਜ ਸੈਕਟਰੀ ਦੀ ਸੇਵਾ ਸਾਡੇ n.r.i. ਵੀਰ ਮਲਕੀਤ ਬੱਲ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj