ਸ਼ਾਸ਼ਕ ਜਮਾਤ ਦਾ ਚਰਿਤਰ ਨਿਰਮਾਣ ਕਰਕੇ ਹੀ ਅੰਬੇਡਕਰ ਸਾਹਿਬ ਜੀ ਦੇ ਸੁਪਨਿਆਂ ਦਾ ਭਾਰਤ ਬਣਾਇਆ ਜਾ ਸਕਦਾ -ਕਰੀਮਪੁਰੀ
ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ, ਗੋਰਾ ਢੇਸੀ) ਕੱਲੵ ਮਿਤੀ 26-04-2026 ਹਲਕਾ ਫਿਲੌਰ ਦੇ ਪਿੰਡ ਕਾਹਨਾਂ ਢੇਸੀਆਂ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਸ: ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ, ਸਾਬਕਾ ਸਾਸਦ, ਸਾਬਕਾ ਵਿਧਾਇਕ ਜੀ ਪੁਹੰਚੇ ਅਤੇ ਮਾਣਯੋਗ ਕਰੀਮਪੁਰੀ ਸਾਹਬ ਜੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਤੇ ਡੂੰਘੀਆਂ ਵਿਚਾਰਾ ਕੀਤੀਆ ਅਤੇ ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਜੀ ਦੇ ਨਾਮ ਤੇ ਅੱਜ ਹਰ ਇਕ ਪਾਰਟੀ ਰਾਜਨੀਤੀ ਕਰ ਰਹੀ ਹੈ ਪਰ ਬਾਬਾ ਸਾਹਿਬ ਜੀ ਦੇ ਸਿੰਧਾਤਾ ਅਤੇ ਵਿਚਾਰਧਾਰਾ ਤੇ ਸਿਰਫ ਬਸਪਾ ਹੀ ਕੰਮ ਕਰ ਰਹੀ ਹੈ I ਮਾਣਯੋਗ ਕਰੀਮਪੁਰੀ ਸਾਹਬ ਜੀ ਨੇ ਸਾਰੇ ਪੰਜਾਬੀਆ ਨੂੰ ਖੁੱਲਾ ਸੱਦਾ ਦਿੱਤਾ ਕਿ ਆਓ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਲਈ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੇ ਨਾਲ ਜੁੜੀਏ ਅਤੇ 2027 ਵਿੱਚ ਬਸਪਾ ਦੀ ਸਰਕਾਰ ਬਣਾਈਏ I ਅਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਦੁਆਰਾ ਮਿਸ਼ਨਰੀ ਗੀਤਾਂ ਨਾਲ ਆਪਣੀ ਬਹੁਤ ਹੀ ਖੂਬਸੂਰਤ ਹਾਜ਼ਰੀ ਲਗਾਈ, ਮਾਨਵਤਾ ਕਲਾਂ ਮੰਚ ਨਗਰ ਵਲੋਂ ਮਿਸ਼ਨਰੀ ਨਾਟਕ ਖੇਡੇ ਗਏ। ਇਸ ਮੌਕੇ ਵਿਧਾਨ ਸਭਾ ਹਲਕੇ ਦੇ ਇੰਚਾਰਜ ਸਰਪੰਚ ਖੁਸ਼ੀ ਰਾਮ, ਹਲਕਾ ਕੋਆਰਡੀਨੇਟਰ ਮਹਿੰਦਰ ਤੇਹਿੰਗ, ਸੁਸ਼ੀਲ ਬਿਰਦੀ, ਰਾਮਜੀ ਦਾਸ ਬਿਰਦੀ, ਕੁਲਵੰਤ ਤੱਖਰ, ਗੁਰਨਾਮ ਗਹੌਰ, ਬੀਬੀ ਸੰਦੀਪ ਕੌਰ ਬਲਾਕ ਸੰਮਤੀ ਚੇਅਰ ਪਰਸਨ, ਬੀਬੀ ਅਨੀਤਾ ਪੌਲ ਬਲਾਕ ਸੰਮਤੀ ਮੈਂਬਰ, ਬਲਜਿੰਦਰ ਕੁਮਾਰ ਰਾਜੂ ਬਲਾਕ ਸੰਮਤੀ ਮੈਂਬਰ ਕਾਹਨਾਂ ਢੇਸੀਆਂ, ਨਰੇਸ਼ ਪਾਲ ਨੀਟਾ ਮੈਬਰ ਪੰਚਾਇਤ, ਗੁਲਜੀਤ ਕੌਰ ਮੈਬਰ ਪੰਚਾਇਤ, ਬਲਜੀਤ ਕੌਰ ਮੈਬਰ ਪੰਚਾਇਤ, ਡਾਕਟਰ ਅੰਬੇਡਕਰ ਸਭਾ ਅਤੇ ਬਸਪਾ ਦਾ ਯੂਨਿਟ, ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਹਰਜੀਤ ਮਹੇ, ਸਦਾ ਰਾਮ ਜੱਖੂ, ਡਾ ਸੌਦਾਗਰ ਮਹੇ, ਧਰਮਪਾਲ ਸਰੋਏ, ਰਣਜੀਤ ਸਰੋਏ, ਨਰਿੰਦਰ ਸਰੋਏ, ਯੋਗ ਰਾਜ ਮਹੇ, ਪੱਤਰਕਾਰ/ਗੀਤਕਾਰ ਗੋਰਾ ਢੇਸੀ, ਸਨੀ ਮਹੇ, ਮਨੋਜ ਕੁਮਾਰ ਰੋਮੀ, ਗੁਰਚੇਤਨ, ਪ੍ਰਦੀਪ ਕੁਮਾਰ ਦੀਪਾ ਜੱਖੂ, ਜਰਨੈਲ ਸਿੰਘ, ਦਵਿੰਦਰ ਬਿੱਟੂ, ਸਰਬਜੀਤ ਸੱਬੀ, ਮੁਲਖ ਰਾਜ ਜੱਖੂ (ਨੇਤਾ ਜੀ) ਨਿਰਮਲ ਪੱਪੂ ਜੀ ਅਤੇ ਬਹੁਜਨ ਸਮਾਜ ਪਾਰਟੀ ਯੂਨਿਟ ਪਿੰਡ ਢੇਸੀਆਂ ਕਾਹਨਾਂ ਪੰਜਾਬ ਸੰਭਾਲੋ ਮੁਹਿੰਮ ਦੇ ਮੈਬਰ ਇੰਜ: ਸੁਸੀਲ ਵਿਰਦੀ, ਸਨੀ ਕੁਮਾਰ (ਬੀ ਵੀ ਐਫ) ਧਰਮ ਚੰਦ ਪਾਲੂ, ਪਰਮਜੀਤ ਮਿੱਠੂ, ਜਸਵਿੰਦਰ ਜੱਸਾ, ਸਾਹਿਲ ਸੰਧੂ, ਹਰਜਿੰਦਰ ਕੁਮਾਰ, ਲਖਵੀਰ ਖੀਰੂ ਆਦਿ ਹੋਰ ਪਤਵੰਤੇ ਸੱਜਣ ਬਸਪਾ ਵਰਕਰ ਸਮਰਥਕ ਬਹੁਤ ਵੱਡੀ ਗਿਣਤੀ ਵਿੱਚ ਸਾਥੀ ਹਾਜਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



