ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਬੁੱਤ ਦਾ ਅਪਮਾਨ ਇਨਸਾਨੀਅਤ ਦਾ ਅਪਮਾਨ ਹੈ ਇਹ ਸ਼ਬਦ ਮੈਡਮ ਪਰਮਿੰਦਰ ਕੌਰ ਕੰਗਰੌੜ ਨੇ ਕਹੇ ਹਨ ਉਨ੍ਹਾਂ ਅੱਗੇ ਕਿਹਾ ਕਿ 26 ਜਨਵਰੀ 1950 ਤੋਂ ਪਹਿਲਾਂ ਸਮਾਜ ਵਿੱਚ ਊਚ -ਨੀਚ ,ਜਾਤ-ਪਾਤ ਅਤੇ ਨਫ਼ਰਤ ਇੰਨੀ ਜ਼ਿਆਦਾ ਫੈਲੀ ਹੋਈ ਸੀ ਕਿ ਬੰਦਾ ਬੰਦੇ ਦਾ ਵੈਰੀ ਸੀ,ਇਨਸਾਨੀਅਤ ਨਾਲ ਖਿਲਵਾੜ ਕੀਤਾ ਜਾਂਦਾ ਸੀ ਅਤੇ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਇਥੋਂ ਤੱਕ ਕਿ ਆਪਣੀ ਮਰਜ਼ੀ ਨਾਲ ਔਰਤ ਆਪਣੇ ਸੰਤਨ ਵੀ ਢੱਕ ਨਹੀਂ ਸੀ ਸਕਦੀ । ਇਸ ਲਈ ਉਸ ਨੂੰ ਨਾਰੀ ਮੁਕਤੀ ਦਾਤਾ ਦਾ ਖਿਤਾਬ ਦਿੱਤਾ ਜਾਂਦਾ ਹੈ।ਪਰ ਅੱਜ 26 ਜਨਵਰੀ ਨੂੰ ਹੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਲੱਗ ਰਿਹਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਸਾਡੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਕਹਿਣ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੱਲ ਨੂੰ ਕੋਈ ਜੁਅਰਤ ਨਾ ਕਰੇਂ। ਇਸ ਮੌਕੇ ਤੇ ਪਿੰਡ ਕੰਗਰੋੜ ਦੀ ਸਮੂਹ ਨਾਰੀ ਜਾਤੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj