ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਮਹੀਨਾਵਾਰ ਮੀਟਿੰਗ-   

ਸੰਗਰੂਰ (ਸਮਾਜ ਵੀਕਲੀ)- ਅੱਜ ਮਿਤੀ 25/10/2020 ਨੀ ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਸਵੇਰੇ ਦੱਸ ਵਜੇ ਕਾਮਰੇਡ ਤੇਜਾ ਸਿੰਘ ਸੁਤੰਤਰਤਾਂ ਭਵਨ ਸੰਗਰੂਰ ਵਿਖੇ ਇਕ ਸਾਹਿਤ  ਸਮਾਗਮ ਕਰਵਾਇਆ  ਗਿਆ। ਜਿਸ ਵਿਚ ਉਭਰਦੇ ਕਵੀ ਅਮਨ ਜੱਖਲਾਂ ਦਾ ਕਾਵਿ ਸੰਗ੍ਰਹਿ ਇਨਸਾਨੀਅਤ ਲੋਕ ਅਰਪਣ ਕੀਤਾ ਗਿਆ।ਇਸ ਸਾਹਿਤ ਸਮਾਗਮ ਦੀ ਸ਼ੁਰੂਆਤ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਜੀ ਵਲੋਂ ਕੀਤੀ ਗਈ  । ਮੰਚ ਦਾ ਸੰਚਾਲਨ ਸਭਾ ਦੇ ਸਕੱਤਰ ਰਜਿੰਦਰ ਰਾਜਨ ਜੀ ਵੱਲੋਂ ਕੀਤਾ ਗਿਆ।  ਜਿਸ ਦੌਰਾਨ ਉਨ੍ਹਾਂ ਨੇ ਸਮਾਗਮ ਦੇ ਅੰਤ ਤੱਕ ਰੰਗ ਬੰਨਿਆ।ਮਾਲਵਾ ਲਿਖਾਰੀ ਸਭਾ ਦੀ ਇਕ ਖਾਸੀਅਤ ਹੈ, ਕਿ ਹਰ ਮਹੀਨੇ ਇਨ੍ਹਾਂ ਦੀ ਸਾਹਿਤ ਦੇ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਮਹੀਨਾਵਾਰ ਮੀਟਿੰਗ ਜ਼ਰੂਰ ਹੁੰਦੀ ਹੈ। ਸਾਹਿਤ ਸਭਾ ਦੀ ਚੋਣ ਵੇਲੇ ਅਨੇਕਾਂ ਕੰਮ ਚਲਾਊ ਲੇਖਕ ਮਹੀਨਾਵਾਰ ਗੇੜਾ ਮਾਰਦੇ ਰਹਿੰਦੇ ਹਨ, ਜਦੋਂ ਉਪਾਧੀ ਹਾਸਲ ਕਰ ਲੈਂਦੇ ਹਨ ਅੱਜ ਵੇਖਿਆ ਗਿਆ ਉਨ੍ਹਾਂ ਨੂੰ ਉਡੀਕਿਆ ਜਾ ਰਿਹਾ ਸੀ। ਜਦੋਂ ਕੇ ਉੱਚ ਕੋਟੀ ਦੇ ਲੇਖਕ ਆਪਣਾ ਕਲਾਮ ਪੇਸ਼ ਕਰਨ ਲਈ ਬਰਨਾਲਾ ਬਠਿੰਡਾ ਹੋਰ ਦੂਰੀਆਂ ਤੋਂ ਪਹੁੰਚ ਚੁੱਕੇ ਸਨ।

                                                    ਇਸ ਸਮਾਗਮ ਦੀ ਪ੍ਰਧਾਨਗੀ ਸਾਹਿਤਕ ਪਰਚੇ , ਕਲਾਕਾਰ ਦੇ ਸੰਪਾਦਕ ਅਤੇ ਉੱਘੇ ਸਾਹਿਤਿਕ  “ਕਮਰਜੀਤ ਸਿੰਘ ਭੱਠਲ” ਜੀ ਵਲੋਂ ਕੀਤੀ ਗਈ  ।ਸਮਾਗਮ ਦੌਰਾਨ ਕਮਰਜੀਤ ਸਿੰਘ ਭੱਠਲ ਅਮਨ ਜੱਖਲਾਂ ਦੇ ਕਾਵਿ ਸੰਗ੍ਰਿਹ “ਇਨਸਾਨੀਅਤ” ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਹੌਸਲਾ ਅਫ਼ਜ਼ਾਈ ਕਰਦਿਆਂ ਇਸ ਉੱਭਰਦੀ ਕਲਮ ਲਈ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ  । ਇਨ੍ਹਾਂ  ਤੋਂ ਇਲਾਵਾ  ਸਾਹਿਤ ਸਭਾ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਸੁਨਾਮੀ, ਡਾ ਅਮਨਦੀਪ ਸਿੰਘ ਟੱਲੇਵਾਲੀਆ ,ਮੀਤ ਖੱਟੜਾ , ਦਲਬਾਰ ਸਿੰਘ ਸੇਖਵਾਂ ਚੱਠੇ , ਅਤੇ ਹੋਰ ਸਾਹਿਤਕ ਸਖਸ਼ੀਅਤਾਂ ਵੱਲੋਂ ਅਮਨ ਜੱਖਲਾਂ ਦੀ ਪੁਸਤਕ ਸਬੰਧੀ ਚਰਚਾ ਕੀਤੀ ਗਈ ਅਤੇ ਉਸ ਨੂੰ ਵਧਾਈ ਦਿੱਤੀ ਗਈ  ।ਧੂਰੀ  ਸਾਹਿਤ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਜੀ ਨੇ ਪੁਸਤਕ ਦੀ ਚਰਚਾ ਦੌਰਾਨ ਕਿਹਾ ਕਿ ਅਮਨ ਜੱਖਲਾਂ  ਸਿਰਫ਼ 24-25  ਸਾਲ ਦੀ ਉਮਰ ਵਿੱਚ ਉਸ ਦੇ ਸਥਾਪਤ ਲੇਖਕ ਹੋਣ ਦਾ ਭੁਲੇਖਾ ਪੈਂਦਾ ਹੈ। ਜਿਸ ਉਮਰ ਵਿੱਚ ਨੌਜਵਾਨ ਹੁਸਨ, ਇਸ਼ਕ ਦੇ ਗੀਤ ਗਾਉਣ ਤੱਕ ਹੀ ਸੀਮਤ ਹੁੰਦੇ ਹਨ ,ਉਹ ਇਨਸਾਨੀਅਤ , ਤਰਕਸ਼ੀਲਤਾ  ,ਚੇਤਨਾ ਅਤੇ ਸਮਾਜਿਕ ਏਕਤਾ ਦੀ ਗੱਲ ਕਰ ਰਹੇ ਹਨ  ।ਠੇਠ ਮਲਵਈ ਵਿੱਚ ਲਿਖੀਆਂ ਉਸ ਦੀਆਂ ਕਵਿਤਾਵਾਂ ਲੋਕ ਮਨਾਂ ਨੂੰ ਟੁੰਬਦੀਆਂ ਹੀ ਨਹੀਂ ਸਗੋਂ ਦਿਲ ਦਿਮਾਗ ਦੇ ਕਿਵਾੜ ਵੀ ਖੋਲ੍ਹਦੀਆਂ ਹਨ। ਉਸ ਦੀ ਲਿਖਣ ਸ਼ੈਲੀ ਆਮ ਲੋਕਾਂ ਦੇ ਹਾਣ ਦੀ ਵੀ ਹੈ  ।ਇਨਸਾਨੀਅਤ ਅਮਨ ਜੱਖਲਾਂ ਦਾ ਪਲੇਠਾ ਕਾਵਿ- ਸੰਗ੍ਰਹਿ ਹੈ ਜਿਸ ਵਿੱਚ ਸਾਰੀਆਂ ਰਚਨਾਵਾਂ ਇਨਸਾਨੀਅਤ ਦੇ ਸੱਚੇ ਸੁੱਚੇ ਅਰਥਾਂ ਨੂੰ ਪ੍ਰਣਾਈਆਂ ਹੋਈਆਂ ਹਨ  । ਉਸ ਕੋਲ ਅਗਾਂਹ ਵਧੂ ਵਿਚਾਰ ਅਤੇ ਮਾਨਵਵਾਦੀ ਵਿਚਾਰਧਾਰਾ ਹੈ  । ਇਸ ਸਮਾਗਮ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਦੂਰੋਂ ਨੇੜਿਓਂ ਆਏ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਭਰਪੂਰ ਰੰਗ ਬੰਨ੍ਹਿਆ  ।ਜਿਸ ਵਿਚ ਲਵਲੀ ਬਡਰੁੱਖਾਂ ਜੀ ਨੇ ਆਪਣੇ ਗੀਤ ਦੀ ਪੇਸ਼ਕਾਰੀ ਅਤੇ ਮੂਲ ਚੰਦ ਸ਼ਰਮਾ ਜੀ ਦੀ ਗ਼ਜ਼ਲ” ਦੋਸਤਾਂ ਦੀ ਦੋਸਤੀ ਜਾਂਦੀ ਰਹੀੰ”ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ,ਇਸ ਸਥਾਪਤ ਗੀਤਕਾਰ ਤਾਂ ਹਨ ਹੀ ਗਾਇਕ ਵਾਲੀ ਕਮਾਲ ਅੱਜ ਝਲਕਾਂ ਮਾਰਦੀ ਸੀ   । ਇਸ ਕਵੀ ਦਰਬਾਰ ਵਿੱਚ ਕਹਾਣੀਕਾਰ ਅਤੇ ਕਵੀ  ਪ੍ਰੋਫ਼ੈਸਰ ਗੁਰਮੀਤ ਸਿੰਘ ਸਰਕਾਰੀ ਕਾਲਜ ਮਲੇਰਕੋਟਲਾ ਬਠਿੰਡਾ ਤੋਂ ਆ ਕੇ ਪਹਿਲੀ ਵਾਰ ਆਪਣੀ ਕਲਮ ਦਾ ਅਜਿਹਾ ਰੰਗ ਵਿਖਾ ਕੇ ਗਿਆ,ਜੋ ਲੰਮੇ ਸਮੇਂ ਤੱਕ ਯਾਦ ਕੀਤਾ ਜਾਂਦਾ ਰਹੇਗਾ।

ਉੱਭਰਦਾ ਤੇ ਲੋਕ ਸਰੋਕਾਰਾਂ ਦੀ ਗੱਲ ਕਰਨ ਵਾਲਾ ਕਵੀ  ਜਤਿੰਦਰ  ਭੁੱਚੋ ਦੀ ਕਵਿਤਾ ਦੱਸ ਰਹੀ ਸੀ ਕਿ ਆਉਣ ਵਾਲੇ ਸਮੇਂ ਦਾ ਪੰਜਾਬੀ ਸਾਹਿਤ ਦਾ ਇਕ ਖਾਸ ਥੰਮ ਹੋ ਨਿੱਬੜੇਗਾ ।  ਜਗਜੀਤ ਸਿੰਘ ਲੱਡਾ ਸੁਖਵਿੰਦਰ ਕੌਰ ਬੀਬਾ ਜੀ ਨੇ ਕਮਾਲ ਦੀ ਕਵਿਤਾ ਪੜ੍ਹੀ ਕੁਲਵੰਤ ਖਨੌਰੀ ਜੋ ਗੀਤਕਾਰ ਦੀ ਫੱਟੀ ਆਪਣੇ ਗਲ ਵਿੱਚ ਲਟਕਾ ਕੇ ਘੁੰਮਦੇ ਹਨ, ਜੋ ਕਵਿਤਾ ਪੇਸ਼ ਕੀਤੀ ਉਸ ਤੋਂ ਲੱਗਦਾ ਸੀ ਕਿ ਪੰਜਾਬੀ ਸਾਹਿਤ ਤੋਂ ਕੋਰੇ ਹਨ।  ਛੋਟੀ ਉਮਰ ਦੀ ਉਭਰਦੀ ਕਵਿੱਤਰੀ ਪੂਜਾ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਇਸ ਕਵੀ ਦਰਬਾਰ  ਵਿੱਚ ਭਾਗ ਲਿਆ ਇਸ ਮੌਕੇ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਤੇਜਾ ਸਿੰਘ ਸੁਤੰਤਰ ਤਾਂ ਹਾਲ ਦੇ ਸੈਕਟਰੀ ਸੁਖਦੇਵ ਸ਼ਰਮਾ ਜੀ ਦਾ ਵਿਸ਼ੇਸ਼ ਧੰਨਵਾਦ  ਕੀਤਾ ਗਿਆ । 22 ਨਵੰਬਰ 2022 ਇਸ ਸਾਹਿਤ ਸਭਾ ਦਾ ਸਾਲਾਨਾ ਸਮਾਗਮ ਪੰਜਾਬੀ ਸਾਹਿਤ ਦੇ ਹਰ ਰੰਗ ਵਿਚ ਰੰਗਿਆ ਹੋਇਆ ਤੇ ਯੋਗ ਸਾਹਿਤਕਾਰਾਂ ਨੂੰ ਇਨਾਮ ਪ੍ਰਦਾਨ ਕਰੇਗਾ। ਕੁੱਲ ਮਿਲਾ ਕੇ ਇਸ ਸਾਹਿਤ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਜੀ ਨੇ ਆਏ ਮਹਿਮਾਨਾਂ ਦਾ ਬਹੁਤ ਸੋਹਣੇ ਤਰੀਕੇ ਨਾਲ ਸਨਮਾਨ ਕੀਤਾ। ਸਟੇਜ ਸਕੱਤਰ ਰਾਜਿੰਦਰ ਰਾਜਨ  ਦਾ ਪੇਸ਼ਕਾਰੀ ਦਾ ਢੰਗ ਇਕ ਮੀਲ ਪੱਥਰ ਸਾਬਤ ਹੋ ਨਿੱਬੜਿਆ।

    –  ਰਮੇਸ਼ਵਰ ਸਿੰਘ ਪਟਿਆਲਾ
9914880392

Previous articleअंबेडकर भवन जालंधर – बाबा साहिब की धरोहर, इस दिन, 27 अक्टूबर, 1951 को बाबा साहिब जालंधर आए
Next articleਗੀਤ – ਜੇ ਅਸੀਂ ਬਦਲ ਗਏ ਤੈਨੂੰ ਭੇਜ ਦੇਵਾਂਗੇ ਨਰਕੀਂ…