ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸ. ਮਹਿੰਦਰ ਸਿੰਘ ਧਾਮੀ ਐਨ.ਆਰ. ਆਈ. ਉੱਘੇ ਸਮਾਜ ਸੇਵਕ ਕੈਲੀਫੋਰਨੀਆ ਅਮਰੀਕਾ ਦੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਪਹੁੰਚਣ ‘ਤੇ ਹਸਪਤਾਲ ਦੇ ਸਟਾਫ ਵਲੌਂ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਧਾਮੀ ਵਲੋਂ ਹਸਪਤਾਲ ਨੂੰ ਚਲਾਉਣ ਲਈ ਆਪ ਅਤੇ ਐਨ.ਆਰ. ਆਈਜ ਵੀਰਾਂ ਨੂੰ ਉਤਸ਼ਾਹਿਤ ਕਰਕੇ ਵੱਧ ਤੋਂ ਵੱਧ ਫੰਡ ਇਕੱਠਾ ਕਰਕੇ ਵੱਧ ਚੜ ਕੇ ਯੋਗਦਾਨ ਪਾਇਆ । ਉਨਾ ਕਿਹਾ ਕਿ ਐਨ.ਆਰ.ਆਈ ਵੀਰਾਂ ਦੇ ਯਤਨਾ ਸਦਕਾ ਸਮਾਜ ਦੀ ਸੇਵਾ ਕਰਨ ਵਿੱਚ ਤੱਤਪਰ ਰਹਿਣਗੇ ,ਸਟਾਫ ਅਤੇ ਦਵਾਈਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੋਕੇ ਡਾ. ਨਾਮਦੇਵ ਬੰਗੜ ਸੇਵਮੁਕਤ ਐਸ.ਐਮ.ਓ ,ਸ੍ਰੀ ਲਲਿਤ ਮਹਾਜਨ ਮੈਨੇਜਰ,ਡਾ. ਬਲਬੀਰ ਸਿੰਘ ਬੱਲ , ਸ੍ਰੀ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,, ਡਾ. ਵਿਸ਼ਾਲਜੀਤ ਸਿੰਘ, ਸ੍ਰੀ ਸੰਤੋਖ ਦਾਸ ਸੇਵਾਮੁਕਤ ਪ੍ਰਿੰਸੀਪਲ, ਡਾ. ਮੁਕੇਸ਼ ਕੁਮਾਰ, ਡਾ. ਰਵਿੰਦਰ ਸਿੰਘ, ਡਾ. ਹਰਜੋਤ ਰੰਧਾਵਾ, ਡਾ. ਸਾਗਰਿਕਾ, ਬਲਦੇਵ ਸਿੰਘ ਵਿਰਦੀ ਸੇਵਾ ਮੁਕਤ ਮੈਨੇਜਰ , ਸ੍ਰੀ ਮਨੋਹਰ ਲਾਲ ਬਹਿਰਾਮ ਅਤੇ ਹੋਰ ਸਟਾਫ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


