(ਸਮਾਜ ਵੀਕਲੀ) ਮਿਤੀ 24 ਅਗਸਤ ਨੂੰ ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ ਬਾਬਾ ਸਾਹਿਬ ਦੇ ਜੀਵਨ ‘ਤੇ ਅਧਾਰਿਤ ਸੋਲ਼ਵੀਂ ਮੁਕਾਬਲੇ ਦੀ ਪ੍ਰੀਖਿਆ ਕਰਵਾਈ ਗਈ। ਜਿਸ ਸਬੰਧੀ ਜਗਰਾਉਂ ਵਿੱਚ ਬਾਮਸੇਫ ਅਤੇ ਡਾ.ਬੀ.ਆਰ ਅੰਬੇਡਕਰ ਵੈਲਫੇਅਰ ਟਰੱਸਟ ਵੱਲੋਂ ਵੱਖ-ਵੱਖ ਸਕੂਲਾਂ ਵਿੱਚ 17 ਪ੍ਰੀਖਿਆ ਕੇਂਦਰ ਬਣਾਏ ਗਏ। ਬਾਮਸੇਫ ਅਤੇ ਡਾ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਵੱਲੋਂ
ਹਰ ਸਾਲ ਇਸ ਜਾਗ੍ਰਿਤੀ ਪ੍ਰੀਖਿਆ ਪ੍ਰਬੰਧ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਸਿੱਖਿਆ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ,ਸਮਾਜਿਕ ਬਰਾਬਰਤਾ ਦੀ ਲਹਿਰ ਪੈਦਾ ਹੋ ਸਕੇ,ਵਿਦਿਆਰਥੀਆਂ ਨੂੰ ਸਾਹਿਤ ਅਤੇ ਇਤਿਹਾਸ ਦੀ ਚਿਣਗ ਲੱਗ ਸਕੇ। ਜਗਰਾਉਂ,ਕਾਉਂਕੇ,ਮੱਲ੍ਹਾ,ਚਕਰ,ਰਾਮਾ, ਰੂਮੀ, ਢੋਲਣ,ਅਖਾੜਾ,ਕਿਲੀ ਚਾਹਲਾਂ ਅਜੀਤਵਾਲ, ਸਦਰਪੁਰਾ,ਸਲੇਮਪੁਰਾ ,ਗੁੜੇ ਆਦਿ ਪਿੰਡਾਂ ਨੂੰ ਸੈਂਟਰ ਬਣਾਇਆ ਗਿਆ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਚੀਮਾ,ਰਣਜੀਤ ਸਿੰਘ ਹਠੂਰ, ਡਾ.ਜਸਵੀਰ ਸਿੰਘ, ਡਾ.ਸੁਰਜੀਤ ਸਿੰਘ ਦੌਧਰ,ਈ ਓ ਮਨੋਹਰ ਸਿੰਘ, ਮੈਨੇਜਰ ਜਸਵੰਤ ਰਾਏ,ਮੈਨੇਜਰ ਗੁਰਦੀਪ ਸਿੰਘ, ਪ੍ਰਿੰਸੀਪਲ ਦਿਲਜੀਤ ਕੌਰ, ਮਾ.ਸਤਨਾਮ ਸਿੰਘ ਹਠੂਰ,ਸੁਖਵਿੰਦਰ ਸਿੰਘ ਸਦਰਪੁਰਾ,.ਜਗਸੀਰ ਸਿੰਘ, ਸ਼੍ਰੀ ਅਮਰ ਨਾਥ,ਮੈਨੇਜਰ ਬਲਵਿੰਦਰ ਸਿੰਘ,ਮਾ.ਜਸਵੀਰ ਸਿੰਘ, ਮਾ ਗੁਰਦੀਪ ਸਿੰਘ,ਲੈਕਚਰਾਰ ਭੁਪਿੰਦਰ ਸਿੰਘ,ਲੈਕਚਰਾਰ ਜਗਤਾਰ ਸਿੰਘ ਚੀਮਾ, ਮਾ.ਤੇਜਿੰਦਰ ਸਿੰਘ,ਹਰਜਿੰਦਰ ਸਿੰਘ ਪੁਰਾਣੇਵਾਲਾ,ਮਾ.ਬੀਰ ਸਿੰਘ, ਮਾ.ਅਜੀਤਪਾਲ ਸਿੰਘ, ਅੰਮ੍ਰਿਤਪਾਲ ਸਿੰਘ ਡੀ ਪੀ, ਲੈਕਚਰਾਰ ਜਸਕਰਨ ਸਿੰਘ,ਪ੍ਰਿੰਸੀਪਲ ਸਰਬਜੀਤ ਸਿੰਘ ਭੱਟੀ,ਗੁਰਪ੍ਰੀਤ ਸਿੰਘ,ਮਾ.ਜੈ ਸਿੰਘ, ਅਮਨਦੀਪ ਸਿੰਘ ਗੁੜੇ,ਕਰਮਜੀਤ ਸਿੰਘ ਢੋਲਣ,ਅਵਤਾਰ ਸਿੰਘ ਡੀ ਪੀ ਜਸਵਿੰਦਰ ਸਿੰਘ ਚਕਰ, ਹਰਜਿੰਦਰ ਸਿੰਘ,ਮਾ ਅਮਨਦੀਪ ਸਿੰਘ,ਜਗਦੀਪ ਸਿੰਘ ਰਾਮਾ,ਰਮਨਦੀਪ ਸਿੰਘ ਰਵੀ,ਜਸਪਾਲ ਸਿੰਘ, ਮਾ.ਭਜਨ ਸਿੰਘ, ਰਣਜੀਤ ਸਿੰਘ ਮਣੀ,ਹਰਵਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਸਲੇਮਪੁਰੀ,ਮਾ.ਗੌਰਵ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਆਦਿ ਨੇ ਡਿਊਟੀਆਂ ਨਿਭਾਈਆਂ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



