HOME ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਿਆਗ...

ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਿਆਗ ਅਤੇ ਬਲੀਦਾਨ ਕਰਨਾ ਪਵੇਗਾ –ਪ੍ਰਵੀਨ ਬੰਗਾ

8

ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਪਿੰਡ ਮਹੰਤ ਗੁਰਬਚਨ ਦਾਸ ਜੀ( ਫਰਾਲਾ) ਵਿੱਖੇ ਵਿਸ਼ਵ ਰਤਨ ਡਾ ਅੰਬੇਡਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਵਿੱਚ ਬਸਪਾ ਪੰਜਾਬ ਦੇ ਜਨਰਲ ਸਕੱਤਰ ਪਰਵੀਨ ਬੰਗਾ ਨੇ ਵਧਾਈ ਦਿੰਦਿਆਂ ਡਾ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਉਨ੍ਹਾਂ ਦੇ ਤਿਆਗ ਬਲਿਦਾਨ ਵਾਲੇ ਅਸੂਲਾਂ ਤੇ ਪਹਿਰਾਂ ਦੇਣਾ ਪਵੇਗਾ ਤਾਂ ਬਹੁਜਨ ਸਮਾਜ ਨੂੰ ਸ਼ਾਸਕ ਬਣਾਉਣ ਲਈ ਡਰਗ ਮਾਫੀਆ ਦੇ ਖਿਲਾਫ਼ ਪੰਜਾਬ ਸੰਭਾਲੋ ਮੁਹਿੰਮ ਨੂੰ ਸਹਿਯੋਗ ਤੇ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ ਅਤੇ ਚਰਨਜੀਤ ਮੰਢਾਲੀ ਜਨਰਲ ਸਕੱਤਰ ਹਲਕਾ ਬੰਗਾ ਨੇ ਕਿਹਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਦੇਣ ਅਸੀਂ ਨਹੀਂ ਦੇ ਸਕਦੇ ਪਰ ਉਨ੍ਹਾਂ ਦੇ ਦੱਸੇ ਹੋਏ ਰਸਤੇ ਉੱਪਰ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਅਤੇ ਅੰਧਵਿਸ਼ਵਾਸ ਵਿੱਚੋਂ ਕੱਢੋ ਅਤੇ ਸੋਢੀ ਰਾਣਾ ਦੀ ਅਗਵਾਈ ਵਿੱਚ ਪ੍ਰਗਤੀ ਕਲਾਂ ਕੇਂਦਰ ਲਾਦੜਾ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਵਾਰੇ ਆਪਣੀ ਕਲਾਂ ਰਾਹੀਂ ਸਟੇਜ ਨੂੰ ਬੰਨ ਦਿੱਤਾ ਲੱਗਦਾ ਸੀ,ਕੋਰੀਓਗ੍ਰਾਫੀ ਇੱਕ ਦੂਜੇ ਤੋਂ ਵਧੀਆ ਸੀ ।ਇਨ੍ਹਾਂ ਦੇ ਨਾਲ ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ, ਦੇਸ਼ ਰਾਜ ਬਸਰਾ ਚੱਕ ਮੰਡੇਰ,ਡਾ ਬੀ ਆਰ ਅੰਬੇਡਕਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ,ਉਪ ਪ੍ਰਧਾਨ ਗੁਰਪ੍ਰੀਤ ਸਿੰਘ, ਸੈਕਟਰੀ ਸਿਮਰਨਜੀਤ, ਕੈਸ਼ੀਅਰ ਪਲਵਿੰਦਰ ਸਿੰਘ ਕੈਸ਼ੀਅਰ ਕਮਲਦੀਪ ਸਿੰਘ, ਮੈਂਬਰ ਸੁਸ਼ੀਲ ਕੁਮਾਰ, ਬਲਿਹਾਰ ਚੰਦ, ਸਰਪੰਚ ਕੁਲਵਿੰਦਰ ਕੌਰ,ਪੰਚ ਬਖ਼ਸ਼ੇ,ਪੰਚ ਲਾਹੌਰੀ ਲਾਲ, ਮਨਦੀਪ ਸਿੰਘ,ਨੰਦ ਲਾਲ, ਹਰਜਿੰਦਰ ਤੋਤਾ,ਅਮਰੀਕ ਚੰਦ,ਡਾ ਅੰਮ੍ਰਿਤ ਲਾਲ ਰਾਣਾਂ, ਬਲਜਿੰਦਰ ਸਿੰਘ ਸੋਨੂੰ, ਰਾਮ ਆਸਰਾ ਜੀਵਾਂ, ਕਮਲਜੀਤ ਜਮਲਾ, ਪ੍ਰੇਮ ਚੰਦ,ਕੇਹਰ ਚੰਦ, ਡੇਰਾ ਬਾਬਾ ਦੁੱਧਾਂਧਾਰੀ ਜੀ, ਪ੍ਰਕਾਸ਼ ਚੰਦ ਫਰਾਲਾ ਮੰਚ ਦਾ ਸੰਚਾਲਨ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮੀਟਿੰਗ ਹੋਈ
Next articleਧੂਰੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸਨ ਦੀ ਮੀਟਿੰਗ