ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ.ਭ.ਸ.ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ 28 ਵੀ ਵਰੇਗੰਡ ਨੂੰ ਸਮਰਪਿਤ ਕੀਤੀ ਜਾਂਦੀ ਹੈ। ਇਸ ਮੌਕੇ ਐਸੋਸੀਏਸ਼ਨ ਦੀ 28 ਵੀ ਵਰੇਗੰਡ ਤੇ ਕੇਕ ਕੱਟ ਕੇ ਅਤੇ ਮਠਿਆਈ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ 28 ਸਾਲ ਵਿੱਚ ਮਿਹਨਤ ਕਰਕੇ ਬੁਲੰਦੀਆਂ ਨੂੰ ਛੂਹਿਆ ਅਤੇ ਸਰਕਾਰਾਂ ਦੇ ਹਿਟਲਰ ਸਾਰੀ ਹਾਕਮਾਂ ਦਾ ਵਿਰੋਧ ਕਰਕੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਕਲੀਨਕਾ ਦੀ ਰਾਖੀ ਕੀਤੀ ਅਤੇ ਪ੍ਰੈਕਟੀਸ਼ਨਰਾ ਦੀ ਰਸਪਿਕਟ ਨੂੰ ਬਰਕਰਾਰ ਰੱਖਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਜਾਇਜ਼ ਮੰਗਾਂ ਮੰਨਕੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀਆਂ ਸਸਤੀਆਂ ਸਿਹਤ ਸਹੂਲਤਾਂ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਸਰਕਾਰ ਦੇ ਯੁੱਧ ਨਸ਼ਿਆਂ ਵਿਰੁਧ ਦਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਮਰਥਨ ਕਰਦੀ ਹੈ ਅਤੇ ਇਸ ਯੁੱਧ ਲਈ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹੈ। ਇਸ ਮੌਕੇ ਸਟੇਟ ਵਾਈਸ ਪ੍ਰੈਜੀਡੈਂਟ ਡਾ ਬਲਵੀਰ ਗਰਚਾ ਅਤੇ ਬਲਾਕ ਬੰਗਾ ਦੇ ਪ੍ਰਧਾਨ ਡਾ ਅਮ੍ਰਤਲਾਲ ਰਾਣਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਡਾ ਬਲਵੀਰ ਗਰਚਾ ਅਤੇ ਡਾ ਅਮ੍ਰਤਲਾਲ ਰਾਣਾ ਨੇ ਸਾਂਝੇ ਬਿਆਨ ਵਿੱਚ ਕਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਲੁਧਿਆਣਾ ਉਪ ਚੋਣ ਵਿਚ ਪੰਜਾਬ ਸਰਕਾਰ ਦੇ ਉਮੀਦਵਾਰ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਡਾ ਸਤਨਾਮ ਜੌਹਲ, ਡਾ ਜਗਦੀਸ਼ ਬੰਗੜ, ਡਾ ਹੁਸਨ ਲਾਲ, ਡਾ ਰਛਪਾਲ ਭੱਟੀ, ਡਾ ਬਲਕਾਰ ( ਚੱਕ ਬਿਲਗਾ) , ਡਾ ਰਵੀ ਕੁਮਾਰ, ਡਾ ਸਨੀ, ਡਾ ਰਵੀ, ਡਾ ਰਛਪਾਲ ਗੁਲਾਬਗੜੀਆ, ਡਾ ਸੰਜੈ ਕਪਿਲ, ਡਾ ਰਜਿੰਦਰ ਸੋਧੀ , ਡਾ ਚਰਨਜੀਤ ( ਭਰੋ ਮਜਾਰਾ) , ਡਾ ਅਸ਼ੋਕ ਕੁਮਾਰ ( ਮੁਕੰਦਪੁਰ) , ਡਾ ਧਰਮ ਵੀਰ ( ਰਾਣੀਪੁਰ) , ਡਾ ਪਰਮਜੀਤ ਆਦਿ ਡਾਕਟਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



