ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪਿੰਡ ਸੱਲ੍ਹ ਖੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਟਾਈਮ ਗ੍ਰੰਥੀ ਸਿੰਘ ਨਰਿੰਦਰ ਸਿੰਘ ਜੀ ਨੇ ਅਰਦਾਸ ਕੀਤੀ।ਜਿਨ੍ਹਾਂ ਨੇ ਮੰਨੂੰ ਸਿਮਰਤੀ ਸਾੜ ਕੇ ਆਪਣਾ ਸੰਵਿਧਾਨ ਬਣਾਕੇ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਨੂੰ ਬਰਾਬਰਤਾ ਵਾਲੀ ਲਾਈਨ ਵਿੱਚ ਖੜ੍ਹਾ ਕਰ ਦਿੱਤਾ ਅਤੇ ਔਰਤਾਂ ਚਾਹੇ ਉਹ ਕਿਸੇ ਸਮਾਜ ਦੀਆਂ ਹੋਣ ਉਨ੍ਹਾਂ ਨੂੰ ਪੜ੍ਹਨ ਲਿਖਣ,ਹਰ ਤਰ੍ਹਾਂ ਦੀ ਆਜ਼ਾਦੀ ਲੈਕੇ ਦਿੱਤੀ। ਇਥੋਂ ਤੱਕ ਕਿ ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ ਹਰੇਕ ਨੂੰ ਬਰਾਬਰਤਾ ਦਾ ਹੱਕ ਲੈਕੇ ਦਿੱਤਾ ਉਸ ਨੇ ਸਾਡੀ ਖਾਤਰ ਬਹੁਤ ਕਢਨ ਸੰਘਰਸ਼ ਕੀਤਾ। ਇਸ ਮੌਕੇ ਤੇ ਜੱਸੀ ਬੈਂਸ ਦੁਬਈ, ਪ੍ਰਿਥੀ ਸਿੰਘ ਬੈਂਸ, ਹੈਪੀ ਵਾਲੀਆਂ, ਗੁਰਦੀਪ ਰਾਮ, ਕੁਲਦੀਪ ਸਿੰਘ ਵਾਲੀਆ,ਚੂਹੜ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਹੈਪੀ, ਚਰਨਜੀਤ ਸੱਲ੍ਹਾ ਨੰਬਰਦਾਰ, ਜਗਦੀਸ਼ ਕੌਰ ਸਾਬਕਾ ਸਰਪੰਚ,ਬਿੰਬੋ ਦੇਵੀ, ਗੁਰਬਖਸ਼ ਕੌਰ, ਸੀਮਾ ਰਾਣੀ ਅਤੇ ਭਾਰੀ ਗਿਣਤੀ ਵਿੱਚ ਬੱਚੇ ਆਏ ਹੋਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj