ਬਾਬਾ ਇਲਤੀ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਦੋਵੇਂ ਹੱਥੀ ਫੜਕੇ ਝੰਡੀ,
ਚੋਰਾਂ ਨੇ ਹੈ ਖੋਲ੍ਹੀ ਮੰਡੀ।
.
ਮੈਥੋਂ ਲੈ ਕੇ ਮੈਨੂੰ ਦੇ ਦਿਉ,
ਸਨਮਾਨਾਂ ਦੀ ਕਰਦੇ ਵੰਡੀ।
.
ਕੱਚੇ ਲੇਖਕ ਅੱਗੇ ਹੋਇਉ,
ਪੱਕੇ ਦੀ ਕਰ ਕੇ ਭੰਡੀ ।
.
ਕੁਝ ਕਵਿਤਾਵਾਂ ਵੇਚਣ ਬੈਠੇ,
ਹੀਰਾ ਮੰਡੀ ਦੀ ਜਿਉ ਰੰਡੀ ।
.
ਝੋਲੀ ਚੁੱਕ ਨੇ ਘੁੰਮਦੇ ਫਿਰਦੇ,
ਪਿੰਡ ਪਿੰਡ ਤੇ ਡੰਡੀ ਡੰਡੀ।
.
ਦੇਖੋ ਜਨਤਾ ਕਦੋਂ ਹੈ ਕਰਦੀ,
ਇਹ ਚੋਰਾਂ ਦੀ ਫੜਕੇ ਫੰਡੀ।
.
ਮਾਣ ਲੈ ਬਾਬਾ ਮੌਜ ਬਹਾਰਾਂ,
ਇਹ ਕੁਲਫੀ ਨਾ ਰਹਿੰਣੀ ਠੰਡੀ।

ਉਹ ਕਦੇ ਵੀ ਮਾਰ ਨੀ ਖਾਂਦੀ,
ਜਿਹੜੀ ਹੋਵੇ ਉਸਤਾਦ ਦੀ ਚੰਡੀ।

ਸ਼ਰਮ ਜਿਹਨਾਂ ਨੇ ਗੀਜੇ ਪਾਈ,
ਉਨ੍ਹਾਂ ਦੀ ਕਰ ਲੋ ਜੋ ਮਰਜ਼ੀ ਭੰਡੀ।

ਬਾਬਾ ਤੇਰੀ ਪੀਪਣੀਂ ਕਿਸ ਨੇ ਸੁਨਣੀ,
ਇੱਥੇ ਬਣੀ ਪਈ ਐ ਮੱਛੀ ਮੰਡੀ।

ਬੁੱਧ ਸਿੰਘ ਨੀਲੋਂ
9464370823

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁੱਟਮਾਰ ਦਾ ਗਦਰ !
Next articleਹਸ਼ਰ