ਫਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਯੂਨੀਅਨ ਫ਼ਰੀਦਕੋਟ ਦੀ ਹੋਈ ਇਕ ਭਰਵੀ ਮੀਟਿੰਗ। ਜਿਸ ਦੀ ਪ੍ਰਧਾਨਗੀ ਲਾਭ ਸਿੰਘ ਬਰਾੜ ਵੱਲੋ ਕੀਤੀ ਗਈ। ਜਿਸ ਵਿੱਚ ਫਰੀਦਕੋਟ ਜਿਲੇ ਦੀਆਂ ਭਰਾਤਰੀ ਜੱਥੇਬੰਦੀਆ ਵੱਲੋ ਵਿਸੇਸ਼ ਤੌਰ ਤੇ ਸਮੂਲੀਅਤ ਕੀਤੀ ਗਈ। ਜਿਸ ਵਿਚ ਸਕਿਉਰਟੀ ਗਾਰਡ ਨੂੰ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਸਭ ਨੂੰ ਜਾਣੂ ਕਰਵਾਇਆਂ।ਇਸ ਸਮੇ ਭਰਾਤਰੀ ਜੱਥੇਬੰਦੀਆ ਨਾਲ ਮਿਲਕੇ ਮੈਡੀਕਲ ਸੁਪਰਡੈਂਟ ਨੂੰ ਮੰਗ ਪੱਤਰ ਸੌਂਪਿਆ ਗਿਆਂ ਅਤੇ ਮੀਟਿੰਗ ਦਾ ਸਮੇ ਦੀ ਮੰਗ ਲਈ ਕੀਤੀ । ਓਨਾ ਕਿਹਾ ਜੇਕਰ ਮੈਡੀਕਲ ਸੁਪਰਡੈਂਟ ਟਾਲ ਮਟੋਲ ਕਰੇਗੀ ਤਾਂ ਭਰਾਤਰੀ ਜੱਥੇਬੰਦੀਆ ਨਾਲ ਮਿਲ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭਰਾਤਰੀ ਜੱਥੇਬੰਦੀਆ ਚ’ ਸ੍ਰੀ ਜਤਿੰਦਰ ਕੁਮਾਰ ਜੁਆਇੰਟ ਸਕੱਤਰ P.S.S.F ਪੰਜਾਬ,ਪੀ.ਆਰ.ਟੀ.ਸੀ ਵੱਲੋ ਸੁਖਮੰਦਰ ਸਿੰਘ ਗਿੱਲ ਜਰਨਲ ਸਕੱਤਰ ਅਜਾਦ ਅਤੇ ਸੂਰਤ ਸਿੰਘ ਵਾਟਰ ਸਪਲਾਈ ਯੂਨੀਅਨ ਮੀਤ ਪ੍ਰਧਾਨ ਵਜੋ ਸਾਮਲ ਹੋਏ। ਇਸ ਸਮੇ ਸਕਿਉਰਟੀ ਗਾਰਡ ਯੂਨੀਅਨ ਦੇ ਪ੍ਰਦੀਪ ਸਿੰਘ ਪੱਖੀ,ਸਰਬਜੀਤ ਸਿੰਘ ਫਿੱਡੇ, ਗੁਰਪ੍ਰੀਤ ਸਿੰਘ ਚਮੇਲੀ, ਨਿਰਵੈਰ ਸਿੰਘ, ਮਹਾਵੀਰ ਸਿੰਘ, ਰਣਜੀਤ ਸਿੰਘ ਗੋਲੇਵਾਲਾ, ਹਿੰਮਤ ਸਿੰਘ,ਪ੍ਰਦੀਪ ਕੋਟਕਪੂਰਾ,ਸੁਖਪਾਲ ਸਿੰਘ,ਪ੍ਰੀਤਮ ਸਿੰਘ,ਗੁਰਭੇਜ ਸਿੰਘ, ਵਿਜੈ ਸ਼ਰਮਾਂ, ਗੁਰਵਿੰਦਰ ਸਿੰਘ, ਮਹਾਵੀਰ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj