
ਆਸਟ੍ਰੇਲੀਆ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਿਲਡੂਰਾ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ ਵਿਕਟੋਰੀਆ ਸਟੇਟ ਦੇ ਚਰਚਿਤ ਸਿਟੀ ਅਤੇ ਪੰਜਾਬੀ ਵਸੋਂ ਵਾਲੇ ਸ਼ਹਿਰ ਮਿਲਡੂਰਾ ਵਿਖੇ ਤੀਸਰਾ ਕਬੱਡੀ ਕੱਪ ਅਤੇ ਖੇਡ ਮੇਲਾ 10 ਮਈ ਦਿਨ ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਮਿਲਡੂਰਾ ਸਪੋਰਟਿੰਗ ਪ੍ਰੈਸਾਇੰਟ ਦੇ ਖੇਡ ਮੈਦਾਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਖੇਡਾਂ ਦੇ ਮੁੱਖ ਪ੍ਰਬੰਧਕ ਸਤਵਿੰਦਰਜੀਤ ਸਿੰਘ, ਬੌਬੀ ਗਿੱਲ ਨੇ ਦੱਸਿਆ ਕਿ ਮਿਲਡੂਰਾ ਖੇਡ ਮੇਲੇ ਦੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਹੋ ਚੁੱਕੀਆਂ ਹਨ । ਉਹਨਾਂ ਦੱਸਿਆ ਕਿ ਮਿਲਡੂਰਾ ਮੇਲੇ ਦਾ ਮੁੱਖ ਮਕਸਦ ਜਿੱਥੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨਾ ਹੈ , ਉਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਤ ਕਰਨਾ ਹੈ , ਦੁਨੀਆਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸੰਦੇਸ਼ ਦੇਣਾ ਹੈ। ਉਹਨਾਂ ਦੱਸਿਆ ਇਹਨਾਂ ਖੇਡਾਂ ਵਿੱਚ ਕਬੱਡੀ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ, ਜਿਸ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ 8 ਟੀਮਾਂ ਹਿੱਸਾ ਲੈਣਗੀਆਂ ਮਾਣ ਵਾਲੀ ਗੱਲ ਇਹ ਹੈ ਕਿ ਖੇਡ ਮੇਲੇ ਵਿੱਚ ਨਿਊਜ਼ੀਲੈਂਡ ਦੇ ਕਬੱਡੀ ਟੀਮ ਵੀ ਹਿੱਸਾ ਲਵੇਗੀ। ਇਸਤੋਂ ਇਲਾਵਾ ਬੱਚਿਆਂ ਦੇ ਅਥਲੈਟਿਕਸ ਅਤੇ ਕੁਸ਼ਤੀ ਦੇ ਮੁਕਾਬਲੇ, ਫੁਟਬਾਲ, ਰੱਸਾਕਸ਼ੀ,ਮਿਊਜੀਕਲ ਚੇਅਰਰੇਸ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਫੁੱਟਬਾਲ ਦੇ ਵਰਗ ਵਿੱਚ 20 ਟੀਮਾਂ, ਰੱਸਾਕਸ਼ੀ ਵਿੱਚ 8 ਟੀਮਾਂ ਇਸ ਤੋਂ ਇਲਾਵਾ ਅਥਲੈਟਿਕਸ ਦੇ ਵਿੱਚ 100 ਤੋਂ ਵੱਧ ਅਥਲੀਟ ਖੇਡਣਗੇ। ਇਸ ਤੋਂ ਇਲਾਵਾ ਸਿੰਘ ਸਭਾ ਗੁਰਦੁਆਰਾ ਸਾਹਿਬ ਮਿਲਡੂਰਾ ਵਿਖੇ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਵੱਲੋਂ ਸਮੂਹ ਖਿਡਾਰੀਆਂ ਅਤੇ ਆਉਣ ਵਾਲੇ ਦਰਸ਼ਕਾਂ ਲਈ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ। ਗੁਰੂ ਘਰ ਦੇ ਵਿੱਚ ਮਠਿਆਈਆਂ, ਲੱਡੂ ਮੱਠੀਆਂ ਆਦਿ ਦੇ ਪਕਵਾਨ ਪੱਕਣੇ ਸ਼ੁਰੂ ਹੋ ਗਏ ਹਨ । ਬੀਬੀਆਂ ਵੀ ਵੱਡੀ ਗਿਣਤੀ ਵਿੱਚ ਪਕਵਾਨ ਪਕਾਉਣ ਦੇ ਵਿੱਚ ਹਿੱਸਾ ਲੈ ਰਹੀਆਂ ਹਨ। ਅੱਜ ਮਿਲਡੂਰਾ ਦੀ ਮੇਅਰ ਹੈਲਨ ਹੈਲੀ ਜਿੱਥੇ ਖੇਡ ਮੈਦਾਨਾਂ ਦਾ ਮੁਆਇਨਾ ਕੀਤਾ ਉਥੇ ਖੇਡਾਂ ਦੇ ਪ੍ਰਬੰਧਕ ਸਤਵਿੰਦਰਜੀਤ ਸਿੰਘ ਬੋਬੀ ਗਿੱਲ ਸਨੀ ਗਰੇਵਾਲ , ਹਰਮੇਸ਼ ਸਿੰਘ ਰੋਡਾ , ਜਗਰੂਪ ਸਿੰਘ ਜਰਖੜ ਨੇ ਹੈਲਨ ਹੈਲੀ ਨੂੰ ਖੇਡਾਂ ਤੇ ਆਉਣ ਦਾ ਸੱਦਾ ਪੱਤਰ ਵੀ ਦਿੱਤਾ। ਉਨਾਂ ਦੱਸਿਆ ਕਿ ਮੇਜਰ ਸਿੰਘ, ਭਗਵੰਤ ਸਿੰਘ ਚੰਦੀ, ਸੰਨੀ ਗਰੇਵਾਲ ਟੂਰਨਾਂਮੈਂਟ ਦੇ ਗੋਲਡ ਸਪਾਂਸਰ ਹੋਣਗੇ। ਜਦਕਿ ਕਮਲਜੀਤ ਸਿੰਘ ਮਨਸੂਰਾਂ ਗਰੇਵਾਲ ਆਟਾ ਚੱਕੀ ਵਾਲੇ, ਮਨਜਿੰਦਰ ਸਿੰਘ ਗਰੇਵਾਲ, ਬਿਕਰਮ ਸਿੰਘ, ਹਮੇਸ਼ ਸਿੰਘ ਰੋਡਾ , ਚੈਰੀ ਗਰੇਵਾਲ ਪਲੈਟੀਨਮ ਸਪੋਂਸਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ ਤੇ ਦਿਲਪ੍ਰੀਤ ਸਿੰਘ, ਰਘਬੀਰ ਸਿੰਘ, ਮਿਸਟਰ ਐਡ੍ਰਿਨ ਫਾਰ ਨੂੰ ਸਮਾਜ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।





