ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ (ਐਨ.ਆਰ.ਆਈ ਵਿੰਗ) ਦਾ ਦੁਬਾਰਾ ਗਠਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਮੁੱਖ ਸਰਪ੍ਰਸਤ ਐੱਸ.ਪੀ. ਸਿੰਘ ਉਬਰਾਏ, ਰਾਜਭਿੰਦਰ ਸਿੰਘ ਬਦੇਸ਼ਾ, ਹਰਦੀਪ ਸਿੰਘ ਗੋਲਡੀ, ਜੱਬਰ ਸਿੰਘ ਜਬਰਾ, ਹਰਵਿੰਦਰ ਸਿੰਘ ਵਾਲੀਆ, ਬ੍ਰਿਗੇਡੀਅਰ ਨਵਾਬ ਸਿੰਘ, ਜੇ.ਪੀ.ਖਹਿਰਾ, ਕਮਿੱਕਰ ਸਿੰਘ ਅਤੇ ਮਲਕੀਤ ਸਿੰਘ ਦਾਖਾ ਨਾਲ ਵਿਚਾਰ ਵਟਾਂਦਰਾ ਕਰਕੇ ਗੁਰਮੀਤ ਸਿੰਘ ਗਿੱਲ ਅਮਰੀਕਾ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ, ਮਨਦੀਪ ਸਿੰਘ ਹਾਂਸ ਚੇਅਰਮੈਨ, ਬਹਾਦਰ ਸਿੰਘ ਸਿੱਧੂ ਰਕਬਾ ਕਨਵੀਨਰ, ਦਿਲਜੀਤ ਸਿੰਘ ਹਿੱਸੋਵਾਲ ਕੋਆਰਡੀਨੇਟਰ ਬਣਾਏ ਗਏ। ਉਹਨਾਂ ਦੱਸਿਆ ਕਿ ਹਰਬੰਤ ਸਿੰਘ ਦਿਓਲ ਹੈਪੀ ਕੈਨੇਡਾ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ, ਅਸ਼ੋਕ ਬਾਵਾ ਚੇਅਰਮੈਨ, ਬਿੰਦਰ ਗਰੇਵਾਲ ਕਨਵੀਨਰ, ਮਨਜੀਤ ਸਿੰਘ ਝੱਮਟ ਅਤੇ ਮਨਮੋਹਨ ਕੌੜਾ ਵਾਈਸ ਪ੍ਰਧਾਨ ਅਤੇ ਕੋਆਰਡੀਨੇਟਰ ਬਣਾਏ ਗਏ ਜਦਕਿ ਅਸ਼ਵਨੀ ਬਾਵਾ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ, ਡਾ: ਗੁਰਪ੍ਰੀਤ ਸਿੰਘ ਘਟੌੜੇ ਚੇਅਰਮੈਨ, ਪਰਮਿੰਦਰ ਸਿੰਘ ਬਿੱਟੂ ਕਨਵੀਨਰ, ਪਵਨ ਸਿਡਾਨਾ ਕੋਆਰਡੀਨਰ ਨਿਯੁਕਤ ਕੀਤੇ ਗਏ।
ਉਹਨਾਂ ਦੱਸਿਆ ਕਿ ਇੰਗਲੈਂਡ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਸੂਜਾਪੁਰ, ਚੇਅਰਮੈਨ ਬਲਜਿੰਦਰ ਸਿੰਘ ਜੈਨਪੁਰ, ਕਨਵੀਨਰ ਪਰਮਿੰਦਰ ਸਿੰਘ ਵਲੇਸ਼, ਕੋਆਰਡੀਨੇਟਰ ਮੱਖਣ ਸਿੰਘ ਲੰਡਨ ਨਿਯੁਕਤ ਕੀਤੇ ਜਦਕਿ ਦੁਬਈ ਦੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਅਸ਼ੋਕ ਮਾਗੋ ਪ੍ਰਧਾਨ ਨਿਯੁਕਤ ਕੀਤੇ ਗਏ ਅਤੇ ਬਾਕੀ ਅਹੁਦੇਦਾਰ ਬਣਾਉਣ ਦਾ ਵੀ ਅਧਿਕਾਰ ਦਿੱਤਾ ਗਿਆ। ਉਹ 30 ਦਿਨ ਅੰਦਰ ਦੁਬਈ ਫਾਊਂਡੇਸ਼ਨ ਦੀ ਕਮੇਟੀ ਬਣਾਉਣਗੇ।
ਬਾਵਾ ਨੇ ਅਮਰੀਕਾ ਫਾਊਂਡੇਸ਼ਨ ਦੇ ਹੋਰ ਅਹੁਦੇਦਾਰਾਂ ਵਿੱਚ ਸੀਨੀਅਰ ਵਾਈਸ ਪ੍ਰਧਾਨ ਸਿੱਧ ਮਹੰਤ, ਨਿਰਮਲ ਸਿੰਘ ਗਰੇਵਾਲ, ਮੇਜਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਦਿਓਲ, ਫੁੱਮਣ ਸਿੰਘ, ਗੁਰਮੀਤ ਸਿੰਘ ਬੁੱਟਰ, ਲਖਵੀਰ ਸਿੰਘ ਜੋਹਲ, ਜਸਮੇਲ ਸਿੰਘ ਸਿੱਧੂ ਰਕਬਾ ਲਏ ਜਦਕਿ ਫਾਊਂਡੇਸ਼ਨ ਅਮਰੀਕਾ ਦੇ ਜਨਰਲ ਸਕੱਤਰ ਰਵੀ ਸਿੰਘ ਪੱਬੀਆਂ, ਨਿਰਮਲ ਸਿੰਘ ਨਿੰਮਾ, ਅਮਰੀਕ ਸਿੰਘ, ਦਵਿੰਦਰ ਦੇਤਵਾਲ, ਹਰਜੀਤ ਸਿੰਘ ਸਿੱਧੂ, ਸੁਨੀਲ ਬਜਾਜ, ਪ੍ਰੀਤਮ ਸਿੰਘ ਢੁੱਡੀਕੇ, ਕੁਲਬੀਰ ਬਾਵਾ ਮਾਣੂਕੇ, ਮਨੋਹਰ ਬਾਵਾ, ਹਰਦੀਪ ਸਿੰਘ ਸੇਖੋਂ, ਬਲਵੀਰ ਲਹਿਰਾ, ਅਮਨ ਬਾਵਾ ਨਿਯੁਕਤ ਕੀਤੇ ਗਏ।
ਬਾਵਾ ਨੇ ਦੱਸਿਆ ਕਿ ਜੱਬਰ ਸਿੰਘ ਜਬਰਾ ਅਤੇ ਦਲਜੀਤ ਸਿੰਘ ਹਿੱਸੋਵਾਲ ਨੂੰ ਟਰੱਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਦਕਿ ਕਿਰਨ ਧਾਲੀਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨ, ਕੁਲਵਿੰਦਰ ਕੌਰ ਸਿੱਧੂ ਰਕਬਾ ਨੂੰ ਚੇਅਰਪਰਸਨ ਅਤੇ ਰਣਜੀਤ ਬਾਵਾ ਨੂੰ ਕਨਵੀਨਰ ਅਤੇ ਪ੍ਰਿਤਪਾਲ ਕੌਰ ਉਦਾਸੀ (ਬੇਕਰਫੀਲਡ) ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਜਦਕਿ ਸਮਾਜਸੇਵੀ ਮੈਡਮ ਪੁਸ਼ਪਾ ਸਰਪ੍ਰਸਤ ਬਣਾਏ ਗਏ।
ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਯੂਥ ਵਿੰਗ ਦਾ ਪ੍ਰਧਾਨ ਯੂਥ ਨੇਤਾ ਤਜਿੰਦਰ ਸਿੰਘ ਗਿੱਲ (ਵਿੱਕੀ ਰੂੰਮੀ) ਨੂੰ ਬਣਾਇਆ ਗਿਆ। ਉਹਨਾਂ ਨੂੰ ਦੱਸਿਆ ਕਿ ਕੈਨੇਡਾ ਲਈ ਅੰਤਰਰਾਸ਼ਟਰੀ ਫਾਊਂਡੇਸ਼ਨ ਵਿੱਚ ਤਰਲੋਚਨ ਸਿੰਘ ਸੱਗੂ, ਅਮਰੀਕ ਸਿੰਘ ਦਾਖਾ, ਰਵਿੰਦਰ ਸਿਆਣ, ਸੁਖਵਿੰਦਰ ਸਿੰਘ ਢਿੱਲੋਂ, ਅਮਰ ਸਿੰਘ ਰਕਬਾ, ਨਿਰਮਲ ਗਰੇਵਾਲ, ਹਰੀ ਸਿੰਘ ਬੱਲ ਜਨਰਲ ਲਏ ਗਏ ਹਨ।



