HOME ਕਵਿਤਾ

ਕਵਿਤਾ

2
ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ) 

ਨਾ ਕਰਮ ਦੀ ਗੱਲ ਕਰਦਾ,
ਨਾ ਮੈਂ ਧਰਮ ਦੀ ਗੱਲ ਕਰਦਾ,
ਬਸ ਇਨਸਾਨ ਹਾਂ,
ਇਨਸਾਨੀਅਤ ਦੀ ਗੱਲ ਕਰਦਾ।
ਨਾ ਮੈਂ ਕਰਮ ਦੀ….
ਠੰਡ ਵਿੱਚ ਠੁਰ ਠੁਰ ਕਰਦੇ,
ਨੰਗੇ ਪਿੰਡੇ ਨੰਗੇ ਪੈਰੀਂ ਬੱਚੇ ਨੂੰ ਦੇਖ,
ਮੱਖਮਲੀ ਗੱਦੇ ਵਿੱਚ ਲਿੱਪਟੇ ਰੱਬ ਦੀ ਗੱਲ ਕਰਦਾ।
ਨਾ ਮੈਂ ਕਰਮ ਦੀ….
ਤੱਪਦੀ ਧਰਤੀ, ਜੇਠ ਹਾੜ ਦੀ ਦੁਪਹਿਰ,
ਰੋੜ੍ਹੀ ਕੁੱਟਦੇ ਇਨਸਾਨ ਦੀ ਗੱਲ ਕਰਦਾ,
ਤੂੰ ਏ. ਸੀ. ਘਰ ਵਿੱਚ ਬੈਠ ਕੇ ਦੇਖਦਾ,
ਮੈਂ ਤੇਰੇ ਰਹਿਮ ਦੀ ਗੱਲ ਕਰਦਾ।
ਨਾ ਮੈਂ ਕਰਮ ਦੀ….
ਪੁਰਾਣੇ ਗ੍ਰੰਥ ਤੇ ਮਹਿੰਗੇ ਕਥਾ ਵਾਚਿਕ,
ਸਾਦੀ ਜਿੰਦਗੀ ਦੀ ਸਿੱਖਿਆ,
ਮਹਿੰਗੀ ਗੱਡੀਆਂ ਵਿੱਚ ਘੁੰਮਣ ਵਾਲਿਆਂ ਦੀ ਗੱਲ ਕਰਦਾ।
ਨਾ ਮੈਂ ਕਰਮ ਦੀ….
ਅਮੀਰ ਗੁਰੂ ਤੇ ਗਰੀਬ ਚੇਲੇ,
ਪੈਸਾ ਨਾਲ ਨਹੀਂ ਜਾਣਾ,
ਪੈਸਾ ਨਾਗਣੀ ਦਾ ਹੋਕਾ ਦੇ ਕੇ,
ਬੈਗ ਭਰ ਕੇ ਨਾਲ ਲਿਜਾਣ ਵਾਲਿਆਂ ਦੀ ਗੱਲ ਕਰਦਾ।
ਨਾ ਮੈਂ ਕਰਮ ਦੀ…..
ਲੋਕਾਂ ਦੀਆਂ ਝੱਲ ਬਲੱਲੀਆਂ ਦਾ ਜਿਕਰ ਕਰਨਾ,
ਹਰੀ*ਦੀ ਨਸੀਅਤ ਦਾ ਮਜ਼ਾਕ ਉਡਾਣ ਦੀ ਗੱਲ ਕਰਦਾ।
ਨਾ ਮੈਂ ਕਰਮ ਦੀ ਗੱਲ ਕਰਦਾ, ਨਾ ਧਰਮ ਦੀ ਗੱਲ ਕਰਦਾ।

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਮਿਸ਼ਨ
Next articleਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ (ਐਨ.ਆਰ.ਆਈ ਵਿੰਗ) ਦਾ ਦੁਬਾਰਾ ਗਠਨ ਕਰਦਿਆਂ ਬਾਵਾ ਨੇ ਗੁਰਮੀਤ ਸਿੰਘ ਗਿੱਲ ਅਮਰੀਕਾ, ਹਰਬੰਤ ਸਿੰਘ ਦਿਓਲ ਕੈਨੇਡਾ, ਅਸ਼ਵਨੀ ਬਾਵਾ ਆਸਟ੍ਰੇਲੀਆ, ਗੁਰਚਰਨ ਸਿੰਘ ਸੂਜਾਪੁਰ ਇੰਗਲੈਂਡ ਅਤੇ ਅਸ਼ੋਕ ਮਾਗੋ ਦੁਬਈ ਦੇ ਪ੍ਰਧਾਨ ਨਿਯੁਕਤ ਕੀਤੇ