
ਸੰਗਰੂਰ (ਸਮਾਜ ਵੀਕਲੀ) ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਜ਼ਿਲ੍ਹਾ ਸੰਗਰੂਰ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਈ ਮੇਲ ਭੇਜ ਕੇ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਜਰਨਲ ਮੈਨੇਜਰ ਵੱਲੋਂ ਨਾਗਰਿਕਾਂ ਦੇ ਜਾਣਕਾਰੀ ਹਾਸਲ ਕਰਨ ਦੇ ਅਧਿਕਾਰ ਅਧੀਨ ਸੂਚਨਾ ਦੇਣ ਤੋਂ ਇਨਕਾਰ ਕਰਨ, ਜਾਂਚ ਟੀਮ ਨੂੰ ਖੱਜਲ ਖੁਆਰ ਕਰਨ ਅਤੇ ਉਨ੍ਹਾਂ ਨੁ ਪੁਲਿਸ ਨੂੰ ਫੜਾਉਣ ਦੀਆਂ ਧਮਕੀਆਂ ਦੇਣ ਕਰਕੇ ਜੀ ਐੱਮ ਵਿਰੁੱਧ ਵਿਭਾਗੀ ਕਾਰਵਾਈ ਕਰਵਾਉਣ ਤੇ ਬਣਦੀ ਸਜ਼ਾ ਦੇ ਣ ਦੀ ਮੰਗ ਕੀਤੀ ਹੈ । ਸਭਾ ਦੇ ਪ੍ਰਧਾਨ ਜਗਜੀਤ ਭੂਟਾਲ,ਮੀਤ ਪ੍ਰਧਾਨ ਬਸੇਸਰ ਰਾਮ, ਸੱਕਤਰ ਕੁਲਦੀਪ ਸਿੰਘ ਤੇ ਪ੍ਰੈਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ 28 ਜੂਨ ਪਿੰਡ ਖਡਿਆਲੀ ( ਤਰੰਜੀ ਖੇੜਾ) ਵਿਚ ਵੇਰਕਾ ਨਾਲ਼ ਸਬੰਧਤ ਸੁਸਾਇਟੀ ਵੱਲੋਂ ਚਲਾਈ ਜਾ ਦੁੱਧ ਦੀ ਡੇਅਰੀ ਵਿਚ ਨਕਲੀ ਦੁੱਧ ਬਣਾਉਣ/ ਮਿਲਾਵਟ ਕਰਨ ਧੰਦਾ ਸਾਹਮਣੇ ਆਇਆ ਸੀ।ਜੋ ਕਿ ਲੋਕਾਈ ਨਾਲ ਸਿਧਾ ਖਲਵਾੜ ਹੈ। ਜ਼ਿਲ੍ਹਾ ਇਕਾਈ ਇਸ ਕਾਰੇ ਦੀ ਡੁੰਘਾਈ ਤੱਕ ਜਾਣ ਲਈ ਤੁਰੰਤ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਸ ਦੀ ਜਾਂਚ ਕਰਨ ਲਈ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਜਗਜੀਤ ਭੂਟਾਲ,ਬਸੇਸਰ ਰਾਮ, ਮਨਧੀਰ ਸਿੰਘ ਰਾਜੋਮਾਜਰਾ,ਡਾ ਕਿਰਨਪਾਲ ਕੌਰ ਤੇ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਤੇ ਸਹਿਯੋਗ ਲਈ ਲਛਮਣ ਸਿੰਘ ਅਲੀਸ਼ੇਰ ਤੇ ਰਘਬੀਰ ਭੁਟਾਲ ਨੂੰ ਲਿਆ ਗਿਆ। ਇਸ ਟੀਮ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਮਿਲ ਕੇ ਰਿਪੋਰਟ ਤਿਆਰ ਕਰਨੀ ਸੀ। ਇਸ ਕੜੀ ਵਜੋਂ ਜਾਂਚ ਟੀਮ ਪ੍ਰਧਾਨ ਜਗਜੀਤ ਭੂਟਾਲ ਦੀ ਅਗਵਾਈ ਅਧੀਨ ਵੇਰਕਾ ਮਿਲਕ ਪਲਾਂਟ ਸੰਗਰੂਰ ਵੀ ਪਹੁੰਚੀ । ਪਲਾਂਟ ਦੇ ਅਧਿਕਾਰੀਆਂ ਵੱਲੋਂ ਟੀਮ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਗਿਆ ਅਤੇ ਜਰਨਲ ਮੈਨੇਜਰ ਵੱਲੋਂ ਟੀਮ ਨੂੰ ਪੁਲਿਸ ਨੂੰ ਫੜਾਉਣ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਪਰੋਕਤ ਟੀਮ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਮ ਡੀ ਵੇਰਕਾ ਚੰਡੀਗੜ੍ਹ ਨੂੰ ਈਮੇਲ ਕਰਕੇ ਪਲਾਂਟ ਦੇ ਜਰਨਲ ਮੈਨੇਜਰ ਖਿਲਾਫ ਵਿਭਾਗੀ ਕਾਰਵਾਈ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਉਪਰੋਕਤ ਆਗੂਆਂ ਨੇ ਕਿਹਾ ਜੀ ਐਮ ਦੇ ਆਸਹਿਯੋਗੀ ਰਵਈਏ ਦੇ ਬਾਵਜੂਦ ਮਿਲਕ ਪਲਾਂਟ ਦੇ ਬਾਕੀ ਕਰਮਚਾਰੀਆਂ, ਸਾਬਕਾ ਕਰਮਚਾਰੀਆਂ, ਬੋਰਡ ਦੇ ਡਾਇਰੈਕਟਰਾ, ਚੇਅਰਮੈਨ, ਸਾਬਕਾ ਚੇਅਰਮੈਨਾਂ ਕਿਸਾਨਾਂ, ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਲੋਕਾਂ ਨੂੰ ਮਿਲਕੇ ਜਲਦ ਤੋਂ ਜਲਦ ਰਿਪੋਰਟ ਜਾਰੀ ਕਰੇਗੀ।ਵੱਲੋਂ
ਜਗਜੀਤ ਭੂਟਾਲ
ਪ੍ਰਧਾਨ
9872071050
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



