ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਤੂਰਾਂ ਵਿਖੇ ਪੰਜਾਬ ਸਿਹਤ ਵਿਭਾਗ ਦੇ ਆਯੂਸ਼ ਵਿਭਾਗ ਵਲੋਂ ਡਾ. ਹੈਨੀਮਨ ਦੇ 271ਵੇਂ ਦਿਨ ਮੌਕੇ ਫਰੀ ਹੋਮੀਪੈਥਿਕ ਕੈਂਪ ਆਯੋਜਿਤ ਕੀਤਾ ਗਿਆ | ਉਕਤ ਕੈਂਪ ਡਾ. ਅੰਕਿਤ ਮਹਿਤਾ ਐਚ ਐਮ ਓ ਸਮਰਾੜੀ ਤੇ ਡਾ. ਸ਼ਮਾ ਸੁਮਨ ਐੱਚ. ਐੱਮ. ਓ ਫਿਲੌਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਜਨਕ ਰਾਜ (ਡਿਸਪੈਂਸਰ) ਤੇ ਸ੍ਰੀ ਮਨੀਸ਼ ਕੁਮਾਰ ਵਲੋਂ 428 ਮਰੀਜ਼ਾਂ ਦੀ ਫਰੀ ਜਾਂਚ ਕੀਤੀ ਗਈ ਤੇ ਫਰੀ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਹੋਮੀਓਪੈਥਿਕ ਦਵਾਈਆਂ ਬਾਰੇ ਜਾਗਰੂਕ ਵੀ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



