ਸਰੀਆਂ , ਟਾਈਲਾਂ ਤੇ ਸੀਮੈਂਟ ਸੈਨਟਰੀ ਦਾ ਸਾਮਾਨ ਹੋਇਆ ਮਹਿੰਗਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਅਮਰੀਕਾ , ਇਰਾਕ ਤੇ ਈਰਾਨ ਯੁੱਧ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ | ਯੁੱਧ ਦੇ ਬਾਦ ਮਹਿੰਦੇ ਹੋਏ ਕੰਸਟਰਾਕਸ਼ਨ ਮਟੀਰੀਅਲ ਦਾ ਅਸਰ ਘਰ ਬਣਾਉਣ ਵਾਲਿਆਂ ਤੇ ਵੀ ਪੈ ਰਿਹਾ ਹੈ | ਸਰੀਆ, ਸੀਮੈਂਟ , ਟਾਈਲਾਂ ਤੇ ਸੈਨਟਰੀ ਦਾ ਸਮਾਨ ਕਾਫੀ ਮਹਿੰਗਾ ਹੋ ਗਿਆ ਹੈ | ਮਕਾਨ ਬਣਾਉਣ ਦੇ ਖਰਚ ਦੁੱਗਣਾ ਹੋ ਗਿਆ ਹੈ | 8 ਤੋਂ 10 ਪ੍ਰਤੀਸ਼ਤ ਲਾਗਤ ਵੱਧ ਗਈ ਹੈ | 100 ਗਜ਼ ਦਾ ਸਿੰਗਲ ਸਟੋਰੀ ਮਕਾਨ ਬਣਾਉਣ ਤੇ ਪਹਿਲਾਂ 16.50 ਲੱਖ ਰੁਪਏ ਖਰਚ ਆਉਂਦਾ ਸੀ ਜੋ ਹੁਣ 20 ਤੋਂ 22 ਲੱਖ ਰੁਪਏ ਤੱਕ ਹੋ ਗਿਆ ਹੈ | ਪਿਛਲੇ ਇਕ ਮਹੀਨੇ ਤੋਂ ਚੱਲ ਰਹੀ ਜੰਗ ਦਾ ਅਸਰ ਮਾਲ ਭਾੜੇ ਤੇ ਵੀ ਪਿਆ | ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮਕਾਨ ਵਿੱਚ ਲੱਗਣ ਵਾਲਾ ਸੀਮੈਂਟ , ਸਰੀਆਂ , ਪੱਥਰ, ਇੱਟਾਂ , ਟਾਈਲਾ , ਲੱਕੜੀ ,ਪਲਾਸਟਿਕ ਦੇ ਸਾਮਾਨ ਵਿੱਚ ਭਾਰੀ ਇਜਾਫਾ ਹੋਇਆ ਹੈ | ਇਸ ਤਰਾ ਪੇਂਟ ,ਕੈਮੀਕਲ ਆਦਿ ਦੇ ਰੇਟ ਵੀ ਵਧੇ ਹਨ | ਪ੍ਰੇਸ਼ਾਨੀ ਨੀ ਦੀ ਗੱਲ ਇਹ ਹੈ ਕਿ ਯੁੱਧ ਜਿੰਨਾ ਲੰਬਾ ਹੋਵੇਗਾ ਉਨਾ ਹੀ ਉਸਦਾ ਬੁਰਾ ਅਸਰ ਬਾਜ਼ਾਰ ਤੇ ਪਵੇਗਾ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



