HOME ਤੀਜਾ ਖਾਟੂ ਸ਼ਾਮ ਸੰਧਿਆ ‘ਚ ਭਗਤਾਂ ਦੀ ਉਮੜੀ ਭਾਰੀ ਭੀੜ, ਭਜਨਾਂ ਨਾਲ...

ਤੀਜਾ ਖਾਟੂ ਸ਼ਾਮ ਸੰਧਿਆ ‘ਚ ਭਗਤਾਂ ਦੀ ਉਮੜੀ ਭਾਰੀ ਭੀੜ, ਭਜਨਾਂ ਨਾਲ ਰੰਗਿਆ ਗਿਆ ਮੋਰਿੰਡਾ

2
ਮੋਰਿੰਡਾ,  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਸ਼ਹਿਰ ਵਿੱਚ ਧਾਰਮਿਕ ਭਾਵਨਾ ਅਤੇ ਭਗਤੀ ਰੰਗ ਨਾਲ ਰੰਗਿਆ ਇਕ ਵਿਸ਼ਾਲ ਸਮਾਗਮ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸ਼ਾਮ ਬਾਵਰੇ ਮੰਡਲ ਵੱਲੋਂ ਤੀਜੀ ਵਾਰ ਖਾਟੂ ਸ਼ਾਮ ਜੀ ਦੀ ਭਵਿਆ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਪਾਵਨ ਮੌਕੇ ‘ਤੇ ਵਿਸ਼ਵ ਪ੍ਰਸਿੱਧ ਸੰਤ ਬਾਬਾ ਸ਼੍ਰੀ ਚਿੱਤਰ ਵਿਚਿੱਤਰ ਬਿਹਾਰੀ ਦਾਸ ਜੀ ਮਹਾਰਾਜ ਨੇ ਆਪਣੇ ਰਸਭਰੇ ਭਜਨਾਂ ਰਾਹੀਂ ਸੰਗਤ ਨੂੰ ਭਗਤੀ ਰੰਗ ਵਿੱਚ ਡੁੱਬੋ ਦਿੱਤਾ। ਮੰਡਲ ਦੇ ਪ੍ਰਧਾਨ ਦਿਨੇਸ਼ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਵਰਗਾਂ ਦੇ ਸਹਿਯੋਗ ਨਾਲ ਲਗਾਤਾਰ ਤੀਸਰੇ ਸਾਲ ਕਰਵਾਇਆ ਗਿਆ ਹੈ। ਇਸ ਵਾਰ ਭਗਤਾਂ ਦਾ ਜੋਸ਼ ਅਤੇ ਸ਼ਰਧਾ ਦੇਖਣਯੋਗ ਸੀ, ਕਿਉਂਕਿ ਪਿਛਲੇ ਸਾਲਾਂ ਨਾਲੋਂ ਵੱਧ ਸੰਖਿਆ ਵਿੱਚ ਲੋਕ ਪ੍ਰਭੂ ਦੇ ਗੁਣਗਾਨ ਦਾ ਆਨੰਦ ਲੈਣ ਲਈ ਇਕੱਠੇ ਹੋਏ।ਸਮਾਗਮ ਦੌਰਾਨ ਭਜਨਾਂ ਦੀ ਰਸਭਰੀ ਧੁਨ ਨੇ ਮਾਹੌਲ ਨੂੰ ਭਗਤੀਮਈ  ਬਣਾ ਦਿੱਤਾ ਅਤੇ ਹਾਜ਼ਰੀਨ ਨੇ ਬਿਹਾਰੀ ਜੀ ਦੇ ਕੀਰਤਨ ਵਿੱਚ ਡੂੰਘੀ ਆਤਮਿਕ ਸ਼ਾਂਤੀ ਮਹਿਸੂਸ ਕੀਤੀ। ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਦੇ ਸਪੁੱਤਰ ਨਵਦੀਪ ਸਿੰਘ ਨਵੀ , ਹਲਕਾ ਚਮਕੌਰ ਸਾਹਿਬ ਦੇ ਐਮਐਲਏ ਡਾ. ਚਰਨਜੀਤ ਸਿੰਘ, ਭਾਜਪਾ ਤੋਂ ਅਮਨਪ੍ਰੀਤ ਕੌਰ ਰਾਏ, ਮੋਰਿੰਡਾ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਖਰੜ ਤੋਂ ਕਾਂਗਰਸੀ ਆਗੂ ਵਿਜੇ ਸ਼ਰਮਾ ਟਿੰਕੂ, ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ, ਮਹਿਕ ਮਹੰਤ, ਹਰਮਨਦੀਪ ਸਿੰਘ ਖਾਲਸਾ ਬਰਤਨ ਸਟੋਰ, ਸਤੀਸ਼ ਭਾਟੀਆ ਸਮੇਤ ਕਈ ਐਮਸੀ ਸਾਹਿਬਾਨ ਮੌਜੂਦ ਰਹੇ। ਅਖ਼ੀਰ ਵਿੱਚ ਮੰਡਲ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਅਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਤੂਰਾਂ ਵਿਖੇ ਆਯੂਸ਼ ਵਿਭਾਗ ਵਲੋਂ ਫਰੀ ਹੋਮੀਪੈਥਿਕ ਕੈਂਪ ਆਯੋਜਿਤ
Next articleਮੁੱਖ ਮੰਤਰੀ ਦੇ ਹਲਕੇ ਦੇ ਪਿੰਡ ਦੇ ਬੇਜ਼ਮੀਨੇ ਦਲਿਤਾਂ ਦੀ ਰੂੜ੍ਹੀਆਂ ਵਾਲੀ ਜ਼ਮੀਨ ਉਤੇ ਪੇਂਡੂ ਚੌਧਰੀਆਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਖਿਲਾਫ ਮਜ਼ਦੂਰ ਸੰਘਰਸ਼ ਜਾਰੀ