ਆਯੂਰਵੈਦਿਕ ਵਿਭਾਗ ਵੱਲੋਂ ਨੌਵਾਂ ਧਨਵੰਂਤਰੀ ਦਿਹਾੜਾ ਮਨਾਇਆ ਗਿਆ

ਮਾਨਸਾ (ਸਮਾਜ ਵੀਕਲੀ)  ( ਚਾਨਣ ਦੀਪ ਸਿੰਘ ਔਲਖ) ਭਾਰਤ ਅਤੇ ਪੰਜਾਬ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਆਯੂਰਵੇਦਾ ਦੇ ਪਿਤਾਮਾ ਸ਼੍ਰੀ ਧਨਵੰਤਰੀ ਜੀ ਦਾ ਪਵਿੱਤਰ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸਦੇ ਸਬੰਧ ਵਿੱਚ ਡਾ. ਰਵੀ ਕੁਮਾਰ ਡੂਮਰਾ ਡਾਇਰੈਕਟਰ ਅਯੂਰਵੈਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਨਮਿਤਾ ਗਰਗ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਮਾਨਸਾ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਆਯੂਰਵੈਦਿਕ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਧਨਵੰਂਤਰੀ ਜੀ ਦਾ ਦਿਹਾੜਾ ਨੌਂਵੇ ਆਯੂਰਵੈਦਿਕ ਦਿਹਾੜੇ ਦੇ ਬੈਨਰ ਹੇਠ ਗਊਸ਼ਾਲਾ ਮੰਦਰ ਮਾਨਸਾ ਵਿਖੇ ਮਨਾਇਆ ਗਿਆ।ਇਸ ਮੌਕੇ ਤੇ ਸਮੂਹ ਗੌਰਮਿੰਟ ਆਯੂਰਵੈਦਿਕ ਡਿਸਪੈਂਸਰੀਆਂ, ਆਯੂਸ਼ ਹੈਲਥ ਵੈੱਲਨੈਸ ਸੈਂਟਰ ਅਤੇ ਨੈਸ਼ਨਲ ਹੈਲਥ ਮਿਸ਼ਨ ਮਾਨਸਾ ਦੇ ਅਧਿਕਾਰੀਆਂ ਅਤੇ ਕਰਮਚਾਰੀ ਸ਼ਾਮਿਲ ਹੋਏ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਹਵਨ ਕਰਕੇ ਕੀਤੀ ਗਈ। ਹਵਨ ਉਪਰੰਤ ਜਿਲ੍ਹੇ ਅੰਦਰ ਵਧੀਆ ਆਯੂਰਵੈਦਿਕ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਟਰਾਫੀਆਂ ਵੰਡ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਮਾਨਸਾ ਵੱਲੋਂ ਆਯੂਰਵੈਦਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਆਯੂਰਵੈਦ ਦੇ ਦੋ ਮੁੱਖ ਉਦੇਸ਼ ਹਨ ਪਹਿਲਾ ਜਿੱਥੇ ਆਯੁਰਵੈਦ ਕਿਸੇ ਰੋਗੀ ਵਿਅਕਤੀ ਦੇ ਰੋਗ ਨੂੰ ਦੂਰ ਕਰਕੇ ਤੰਦਰੁਸਤੀ ਪ੍ਰਦਾਨ ਕਰਦਾ ਹੈ ਉੱਥੇ ਤੰਦਰੁਸਤ ਵਿਅਕਤੀ ਦੀ ਤੰਦਰੁਰਸਤੀ ਨੂੰ ਕਾਇਮ ਰੱਖਣ ਵਿੱਚ ਵੱਡਾ ਰੋਲ ਅਦਾ ਕਰਦਾ ਹੈ। ਉਨਾਂ ਕਿਹਾ ਕਿ ਮੌਜੂਦਾ ਜੀਵਨ ਸ਼ੈਲੀ ਕਾਰਨ ਮਨੁੱਖ ਬਹੁਤ ਜਿਆਦਾ ਤਣਾਅ ਵਿੱਚ ਆ ਗਿਆ ਹੈ ਜਿਸ ਕਾਰਨ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਘਿਰ ਗਿਆ ਹੈ। ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਆਯੂਰਵੈਦਾ ਦਾ ਬਹੁਤ ਵੱਡਾ ਯੋਗਦਾਨ ਹੈ।ਇਸ ਮੌਕੇ ਡਾ ਰਾਕੇਸ਼ ਕੁਮਾਰ, ਡਾ ਵਰਿੰਦਰ ਕੁਮਾਰ, ਡਾ ਸੀਮਾ ਗੋਇਲ, ਡਾ ਪੂਜਾ, ਡਾ ਗੁਰਪ੍ਰੀਤ ਕੌਰ, ਡਾ ਪੂਜਾ ਰਾਣੀ ਕਰੰਡੀ, ਰਾਜਵਿੰਦਰ ਸਿੰਘ, ਜੁਗਰਾਜ ਸਿੰਘ, ਪ੍ਰਵੀਨ ਸਿੰਘ, ਅਵਤਾਰ ਸਿੰਘ, ਲਖਮਿੰਦਰ ਕੁਮਾਰ, ਕਰਨਜੀਤ ਸਿੰਘ, ਦਵਿੰਦਰ ਕੁਮਾਰ, ਮੋਹਿਤ ਗਰਗ, ਹਿਮਾਨੀ ਗਰਗ, ਮਾਨਸੀ ਰਾਣੀ ਅਤੇ ਕਰੀਤੀ ਰਾਣੀ ਸ਼ਾਮਿਲ ਹੋਏ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੁਣ ਮਸ਼ੀਨੀ ਯੁੱਗ ਆਉਣ ਕਰਕੇ ਮਿੱਟੀ ਦੇ ਭਾਂਡਿਆਂ ਦੀ ਕਦਰ ਬਹੁਤ ਹੀ ਘੱਟ ਗਈ ਹੈ : ਲੰਬੜਦਾਰ ਰਣਜੀਤ ਰਾਣਾ
Next articleਦੋਆਬਾ ਸਾਹਿਤ ਸਭਾ ਲਧਾਣਾ ਝਿੱਕਾ ਵਲੋਂ ਸਾਲਾਨਾ ਸਮਾਗਮ ਵਿੱਚ ਚਾਰ ਸਾਹਿਤਕਾਰਾਂ ਦਾ ਸਨਮਾਨ