ਆਯੁਰਵੈਦਿਕ ਵਿਭਾਗ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ

ਮਾਨਸਾ (ਸਮਾਜ ਵੀਕਲੀ) ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਸਬੰਧੀ ਡਾਇਰੈਕਟਰ ਆਫ ਆਯੁਰਵੈਦਾ ਡਾ ਰਵੀ ਡੂਮਰਾ ਜੀ ਦੀਆਂ ਹਦਾਇਤਾਂ ਅਤੇ ਜਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਡਾ ਨਮਿਤਾ ਗਰਗ ਜੀ ਦੀ ਅਗਵਾਈ ਵਿੱਚ ਪੂਰੇ ਜਿਲ੍ਹੇ ਭਰ ਵਿੱਚ ਆਯੁਰਵੈਦਿਕ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਆਯੂਸ਼ ਹੈਲਥ ਵੈਲਨੈੱਸ ਸੈਂਟਰ ਚਕੇਰੀਆਂ ਵਿਖੇ ਫਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ  ਜਿਸ ਦਾ ਉਦਘਾਟਨ ਡਾ ਨਮਿਤਾ ਗਰਗ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਮਾਨਸਾ ਜੀ ਵੱਲੋਂ ਆਯੂਰਵੈਦਾ ਦੇ ਗੁਰੂ ਸ੍ਰੀ ਧਨਵੰਤਰੀ ਜੀ ਦੀ ਆਰਤੀ ਕਰਕੇ ਕੀਤਾ ਗਿਆ। ਇਸ ਫਰੀ ਆਯੂਰਵੈਦਿਕ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਮਰੀਜਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਉਨ੍ਹਾਂ ਦੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵੀ ਚੈੱਕਅੱਪ ਕੀਤਾ ਗਿਆ। ਇਸ ਮੌਕੇ ਤੇ ਡਾ. ਸੀਮਾ ਗੋਇਲ ਅਤੇ ਡਾ ਪੂਜਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰੱਖਣ ਲਈ ਸੰਤੁਲਿਤ ਖੁਰਾਕ ਲੈਣ ਅਤੇ ਯੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਲੋਕਾਂ ਨੂੰ ਯੋਗ ਆਸਨਾ ਬਾਰੇ ਵੀ ਚਾਨਣਾ ਪਾਇਆ ਗਿਆ। ਉਨ੍ਹਾਂ ਦੱੋਿਸਆ ਕਿ ਕੈਂਪ ਦੌਰਾਨ ਸ਼੍ਰੀ ਧਨਵੰਤਰੀ ਹਰਬਲਜ਼ ਵੱਲੋਂ ਸ਼ੂਗਰ ਸਬੰਧੀ ਰੋਗਾਂ ਲਈ ਵਿਸ਼ੇਸ਼ ਤੌਰ ਤੇ ਸੇਵਾਵਾਂ ਦਿੱਤੀਆਂ ਗਈਆਂ। ਇਸ ਫਰੀ ਆਯੂਰਵੈਦਿਕ ਕੈਂਪ ਦੌਰਾਨ ਮੁਫਤ ਦਵਾਈਆਂ ਦੀ ਵੰਡ ਸਬੰਧੀ ਦਿਸ਼ਾਵਰੀ ਗਲੋਬਲ ਫਾਰਮਸਿਟੀਕਲ ਦਾ ਵਿਸ਼ੇਸ਼ ਸਹਿਯੋਗ ਰਿਹਾ।ਆਯੂਸ਼ ਹੈਲਥ ਵੈਲਨੈੱਸ ਸੈਂਟਰ ਚਕੇਰੀਆਂ ਦੇ ਪੂਰੇ ਸਟਾਫ ਵੱਲੋਂ ਬਾਹਰੋਂ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਸੰਦੇਸ਼ ਤਹਿਤ ਪੌਦਿਆਂ ਵੀ ਵੰਡ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਉਪਵੈਦ, ਕੁਲਦੀਪ ਸਿੰਘ ਉਪਵੈਦ, ਹਰਮਨਦੀਪ ਸਿੰਘ ਅਤੇ ਕੁਮਾਰੀ ਇੰਦਰਾਵਤੀ ਯੋਗਾ ਮਾਹਿਰ ਅਤੇ ਰੁਪਿੰਦਰ ਸਿੰਘ, ਚਿੰਟੂ ਸ਼ਰਮਾ, ਨਵਦੀਪ ਕੌਰ ਅਤੇ ਰਾਣੀ ਕੌਰ ਨੇ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਧਰਤੀ ਮਾਂ ਨੂੰ ਬਚਾਈਏ
Next articleਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੋਗੀ ਛਾਹੜ ਨਾਰਵੇ ਲਈ ਰਵਾਨਾ