ਮਾਨਸਾ, 3 ਸਤੰਬਰ ( ਚਾਨਣ ਦੀਪ ਸਿੰਘ ਔਲਖ ) ਭਾਰਤ ਸਰਕਾਰ ਦੇ ਨੈਸ਼ਨਲ ਲੈਪਰੋਸੀ ਐਜੂਕੇਸ਼ਨ ਪ੍ਰਗਰਾਮ ਤਹਿਤ ਸਿਹਤ ਵਿਭਾਗ ਪੰਜਾਬ ਵੱਲੋਂ ਕੋਹੜ ਰੋਗ ਬਾਰੇ ਜਾਗਰੂਕਤਾ ਅਤੇ ਇਲਾਜ ਪ੍ਰਬੰਧਾਂ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਅਤੇ ਜ਼ਿਲ੍ਹਾ ਲੈਪਰੋਸੀ ਅਫਸਰ ਡਾਕਟਰ ਨਿਸ਼ਾਂਤ ਕੁਮਾਰ ਗੁਪਤਾ ਦੀ ਦੇਖਰੇਖ ਹੇਠ ਕੋਹੜ ਰੋਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜਾਗਰੁਕਤਾ ਗਤੀਵਿਧੀਆਂ ਦੀ ਲੜੀ ਤਹਿਤ ਅੱਜ ਸਿਹਤ ਕੇਂਦਰ ਨੰਗਲ ਕਲਾਂ ਵਿਖੇ ਆਸ਼ਾ ਵਰਕਰਾਂ ਲਈ ਇੱਕ ਜਾਗਰੂਕਤਾ ਜਾਣਕਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਚਮੜੀ ‘ਤੇ ਹਲਕੇ ਤਾਂਬੇ ਰੰਗੇ ਸੁੰਨ ਧੱਬੇ ਕੁਸ਼ਟ ਜਾਂ ਕੋਹੜ ਰੋਗ ਦੀ ਨਿਸ਼ਾਨੀ ਹਨ। ਉਨਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਠੰਡੇ-ਗਰਮ ਦਾ ਪਤਾ ਨਹੀਂ ਲੱਗਦਾ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਮਿਲਣ ਤੇ ਛੇਤੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਬਹੁ ਔਸ਼ਧੀ ਇਲਾਜ ਐਮ.ਡੀ.ਟੀ ਨਾਲ ਕੋਹੜ ਰੋਗ ਦਾ ਸੌ ਪ੍ਰਤੀਸ਼ਤ ਇਲਾਜ ਸੰਭਵ ਹੈ ਅਤੇ ਇਹ ਇਲਾਜ ਹਰ ਜ਼ਿਲ੍ਹਾ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਰਮਨਦੀਪ ਕੌਰ ਸੀ ਐਚ ਓ, ਰਮਨਦੀਪ ਕੌਰ ਏ ਐਨ ਐਮ
ਬਲਜੀਤ ਕੌਰ ਆਸ਼ਾ ਫੈਸਲੀਟੇਟਰ, ਆਸ਼ਾ ਵਰਕਰ ਸੁਖਪਾਲ ਕੌਰ, ਵੀਰਪਾਲ ਕੌਰ, ਅਮਰਜੀਤ ਕੌਰ, ਜਸਬੀਰ ਕੌਰ, ਗਗਨਦੀਪ ਕੌਰ, ਗੀਤਾ ਰਾਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly