ਪੁਰਸਕਾਰ

ਬਿੰਦਰ

(ਸਮਾਜ ਵੀਕਲੀ)

ਮਨ ਮਰਜ਼ੀ ਕਰੇ ਸਾਹਿਤ ਮਾਫੀਆ ਪੁੱਤਰ ਬਣ ਸਰਕਾਰੀ

ਅੰਨ੍ਹਾ ਵੰਡਦਾ ਜਿਵੇਂ ਸੀਰਨੀ
ਆਪਣਿਆਂ ਨੂੰ ਹਰ ਵਾਰੀ

ਪੁਰਸਕਾਰਾਂ ਦੇ ਲੈਣ ਦੇਣ ਵਿੱਚ
ਕਰਨ ਘੋਟਾਲੇ ਭਾਰੀ

ਬੁੱਧੀਜੀਵੀਆਂ ਦੀ ਮੱਤ ਵੋਖੋ
ਚੌਧਰਬਾਜ਼ੀ ਨੇ ਮਾਰੀ

ਬਿਨਾਂ ਸਿਫ਼ਾਰਸ਼ ਵਾਲੇ ਲੇਖਕਾਂ
ਚੁੱਪ ਸਦੀਆਂ ਦੀ ਧਾਰੀ

ਕਈਆਂ ਦੀ ਤਾਂ ਲਿਖਦੇ ਲਿਖਦੇ
ਉਮਰ ਬੀਤ ਗਈ ਸਾਰੀ

ਅੰਦਰਖਾਤੇ ਜੋ ਵੀ ਚੱਲਦਾ
ਕਿਸੇ ਨੇ ਗੱਲ ਵਿਚਾਰੀ

ਕੁਤਰ ਦਿੱਤੇ ਜੇ ਖੰਭ ਬੋਟਾਂ ਦੇ
ਲਾਉਣਗੇ ਕਿਵੇਂ ਉਡਾਰੀ

ਕਲਮਾਂ ਦੇ ਨਾਲ ਹੋਈ ਅੱਜ ਤੱਕ
ਬੇਇਨਸਾਫ਼ੀ ਭਾਰੀ

ਜ਼ੁਲਮ ਖਿਲਾਫ਼ ਲੜਦੀ ਮੁੱਢ ਤੋਂ
ਪਰ ਕਲਮ ਨਾ ਹਾਰੀ

ਹੱਕ ਲਈ ਲੜਨਾ ਡਟ ਕੇ ਖੜ੍ਹਨਾ
ਜੰਗ ਕਲਮ ਦੀ ਜਾਰੀ

ਨਾ ਰੁਕੀਆਂ ਨਾ ਝੁੱਕੀਆਂ ਬਿੰਦਰਾ ਜਾਵਾਂ ਮੈਂ ਬਲਿਹਾਰੀ

ਬਿੰਦਰ ਸਾਹਿਤ ਇਟਲੀ
00393278159218

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਡੀਅਨ ਉਵਰਸੀਜ ਕਾਂਗਰਸ ਯੂਰਪ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਮੋਧ ਕੁਮਾਰ ਮਿੰਟੂ ਦਾ ਬੈਲਜੀਅਮ ਬਰੂਸਲ ਵਿੱਖੇ ਸਵਾਗਤ
Next articleਆਪਣੀ ਅਕਲ