ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਆਸਟ੍ਰੇਲੀਆ ਮੈਲਬੌਰਨ ਵਿੱਚ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ 17 ਮਈ ਸ਼ਨੀਵਾਰ ਨੂੰ ਯਾਦਗਾਰੀ ਹੋ ਨਿੱਬੜੀ ।ਮਿੱਤਰ ਪਿਆਰਿਆਂ ਵਲੋਂ ਬਹੁਤ ਹੀ ਮਾਣ ਸਤਿਕਾਰ ਮਿਲਿਆ ਰਾਤ ਦੇਰ ਤੱਕ ਚੱਲੀ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਹੋਰ ਗਾਇਕਾਂ ਨੇ ਵੀ ਖੂਬ ਰੰਗ ਬੰਨ੍ਹਿਆ। ਮੰਗਲ ਹਠੂਰ ਦੀ “ਟਿਕਾਣਾ ਕੋਈ ਨਾ” 16 ਵੀਂ ਕਿਤਾਬ ਵੀ ਰੂਬਰੂ ਕੀਤੀ ਗਈ । ਮੰਗਲ ਦਿਆਂ ਗੀਤਾਂ ਅਤੇ ਸ਼ੇਅਰਾਂ ਨੇ ਲੋਕਾਂ ਨੂੰ ਦੇਰ ਤੱਕ ਕੀਲੀ ਰੱਖਿਆ। ਇਹ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਹਿੰਦਰ ਸਿਕੰਦਰਪੁਰ , ਸੁਰਜੀਤ ਪੈਨਸਰਾ, ਸੈਮ, ਸਨੀ ਅਤੇ ਬਾਕੀ ਸੱਜਣ ਸਨ । ਇਸ ਮੌਕੇ ਮਹਿੰਦਰ ਸਿੰਘ ਸਿਕੰਦਰਪੁਰ , ਸੁਰਜੀਤ ਪੈਨਂਸਰਾ, ਐਸ ਬੀ ਆਈ ਤੋਂ ਸੈਨ , ਸਨੀ, ਗੁਰਜੀਤ ਸਿੰਘ ਬਟਾਲਵੀ, ਗਾਇਕ ਜੱਗੀ ਜਗਜੀਤ, ਗਾਇਕ ਨਰਿੰਦਰ ਚੀਮਾ, ਬਲਜੀਤ ਸਿੰਘ ਕੈਪਟਨ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।ਅਖ਼ੀਰ ਵਿੱਚ ਮੰਗਲ ਹਠੂਰ ਨੇ ਸਭ ਦਾ ਧੰਨਵਾਦ ਕੀਤਾ। ਪ੍ਰਮਾਤਮਾ ਮੰਗਲ ਹਠੂਰ ਦੀਆਂ ਮਹਿਫ਼ਲਾਂ ਇਸ ਤਰ੍ਹਾਂ ਹੀ ਭਰੀਆਂ ਰੱਖੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



