ਚੰਡੀਗੜ੍ਹ ’ਚ ਮੁਟਿਆਰ ਨੂੰ ਅਗਵਾ ਕਰਨ ਦੀ ਕੋਸ਼ਿਸ਼

ਚੰਡੀਗੜ੍ਹ (ਸਮਾਜ ਵੀਕਲੀ):  ਇਥੋਂ ਦੇ ਸੈਕਟਰ 34 ਵਿੱਚ ਆਈ-20 ਕਾਰ ਸਵਾਰ ਕੁਝ ਨੌਜਵਾਨਾਂ ਨੇ ਇਕ ਮੁਟਿਆਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਕ ਰਾਹਗੀਰ ਨੌਜਵਾਨ ਵੱਲੋਂ ਉਸ ਦੇ ਬਚਾਅ ਲਈ ਅੱਗੇ ਆਉਣ ਕਾਰਨ ਉਹ ਸਫ਼ਲ ਨਹੀਂ ਹੋ ਸਕੇ। ਕਾਰ ਸਵਾਰਾਂ ਨੇ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੀੜਤ ਲੜਕੀ ਕੇੈਥਲ ਦੀ ਵਸਨੀਕ ਹੈ ਤੇ ਚੰਡੀਗੜ੍ਹ ਵਿੱਚ ਪੁੜ੍ਹਾਈ ਕਰ ਰਹੀ ਹੈ। ਉਹ ਸੈਕਟਰ 34 ਦੀ ਮਾਰਕੀਟ ਵਿੱਚ ਸਾਮਾਨ ਖ਼ਰੀਦਣ ਗਈ ਸੀ ਜਦੋਂ ਪੰਜਾਬ ਨੰਬਰ ਦੀ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਛੇੜਛਾੜ ਕਰਦਿਆਂ ਉਸ ਨੂੰ ਜਬਰੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ।ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਲੁਧਿਆਣਾ ਨੰਬਰ ਦੀ ਸੀ ਜਿਸ ਦੀ ਭਾਲ ਲਈ ਪੰਜਾਬ ਪੁਲੀਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਸੰਸਦ ਵਿੱਚ ਪਰਾਲੀ ਬਾਰੇ ਆਰਡੀਨੈਂਸ ’ਤੇ ਚਰਚਾ; 11 ਮਤੇ ਪਾਸ ਕੀਤੇ
Next articleਪੀ.ਸਾਈਨਾਥ ਬੁੱਧਵਾਰ ਨੂੰ ਆਉਣਗੇ ਪੰਜਾਬ