ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਕਿਸਾਨੀ ਸੰਘਰਸ਼ ਨੂੰ ਸਮੱਰਪਤ ਕਰਵਾਈ ਚੌਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਸਰਕਾਰੀ ਹਾਈ ਸਕੂਲ ਮੰਗਵਾਲ ਦੇ ਵਿਦਿਆਰਥੀਆਂ ਤੇ ਪ੍ਰੀਖਿਆ ਵਿੱਚ ਸਹਯੋਗ ਕਰਨ ਬਦਲੇ ਮੁਖ ਅਧਿਆਪਕ ਜਗਤਾਰ ਸਿੰਘ ਈਲਵਾਲ ਨੂੰ ਤਰਕਸ਼ੀਲ ਆਗੂ ਮਾਸਟਰ ਪਰਮਵੇਦ,ਚਰਨ ਕਮਲ ਸਿੰਘ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਤਰਕਸ਼ੀਲ ਸੁਸਾਇਟੀ ਅਤੇ ਚੇਤਨਾ ਪਰਖ ਪ੍ਰੀਖਿਆ ਦੇ ਉਦੇਸ਼ਾਂ ਵਾਰੇ ਦੱਸਿਆ ਗਿਆ, ਉਹਨਾ ਦੇ ਕੋਮਲ ਮਨਾ ਚੋਂ ਕਾਲਾ ਜਾਦੂ ਤੇ ਗੈਬੀ ਸ਼ਕਤੀਆਂ ,ਰਹੱਸਮਈ ਜਾਪਦੀਆਂ ਘਟਨਾਵਾਂ ਦਾ ਭਰਮ ਦੂਰ ਕਰਨ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ,ਉਨ੍ਹਾਂ ਨਾਲ ,ਸੂਰਜ,ਚੰਦ ਗ੍ਰਹਿਣ,ਰੁੱਤਾਂ ਬਦਲਣ ਤੇ ਦਿਨਾਂ ਦੇ ਛੋਟੇ ਵੱਡੇ ਹੋਣ ਬਾਰੇ ਚਰਚਾ ਕੀਤੀ ਗਈ। ਸਕੂਲ ਮੁਖੀ ਜਗਤਾਰ ਸਿੰਘ, ਮੈਡਮ ਦੀਪਿਕਾ ਗਰੋਵਰ, ਜਸਵੀਰ ਕੌਰ ,ਅਨੀਤਾ ਰਾਣੀ , ਮਾਸਟਰ ਅਮਰੀਕ ਸਿੰਘ ਨੇ ਸੁਸਾਇਟੀ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਅਗਲੀ ਪ੍ਰੀਖਿਆ ਵਿੱਚ ਹੋਰ ਵੱਧ ਵਿਦਿਆਰਥੀਆਂ ਨੂੰ ਤਰਕਸ਼ੀਲ ਵਿਚਾਰਧਾਰਾ ਨਾਲ ਜੋੜਨ ਦਾ ਵਿਸ਼ਵਾਸ ਦਵਾਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly