ਵੱਖ ਵੱਖ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਵੱਲੋਂ ਡਾਕਟਰ ਬੀ. ਆਰ. ਅੰਬੇਡਕਰ ਚੌਂਕ ਆਰ. ਸੀ. ਐਫ਼. ਵਿਖੇ ਰੋਸ਼ ਪ੍ਰਦਰਸ਼ਨ

ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਦੇ ਦੋਸ਼ੀ ਤੇ ਸਾਜਿਸ਼ਕਰਤਾ ਨੂੰ ਸਖ਼ਤ ਸਜ਼ਾ ਦੀ ਮੰਗ ਨੂੰ ਲੈ ਕੇ   ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ 

ਕਪੂਰਥਲਾ, (ਸਮਾਜ ਵੀਕਲੀ)(ਕੌੜਾ)– ਭਾਰਤ ਦੇ ਗਣਤੰਤਰ ਦਿਵਸ ਜਿਹੇ ਮਹਾਨ ਪੁਰਬ ਦੇ ਮੌਕੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਛੇੜਖਾਨੀ ਦੇ ਵਿਰੋਧ ਵਿਚ ਰੇਲ ਕੋਚ ਫੈਕਟਰੀ ਵਿਖੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਚੌਂਕ ਆਰ. ਸੀ. ਐਫ਼. ਵਿਖੇ ਐਸ. ਸੀ. ਐਸ. ਟੀ. ਐਸੋਸੀਏਸ਼ਨ ਆਰ.  ਸੀ. ਐਫ., ਓ. ਬੀ. ਸੀ. ਐਸੋਸੀਏਸ਼ਨ ਆਰ.  ਸੀ. ਐਫ., ਭਗਵਾਨ ਵਾਲਮੀਕ ਜੀ ਨੌਜਵਾਨ ਸਭਾ ਆਰ.ਸੀ. ਐਫ., ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ.  ਸੀ. ਐਫ., ਬਾਬਾ ਸਾਹਿਬ ਡਾਕਟਰ ਅੰਬੇਡਕਰ ਸੁਸਾਇਟੀ ਆਰ.  ਸੀ. ਐਫ., ਭਾਰਤੀਯ ਬੋਧ ਮਹਾਂਸਭਾ ਆਰ.  ਸੀ. ਐਫ., ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਆਰ.ਸੀ. ਐਫ., ਸੰਗਰਾ ਅਤੇ ਹੋਰ ਰੇਲ ਕੋਚ ਫੈਕਟਰੀ ਦੀਆਂ ਭਰਾਤਰੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਵਲੋਂ ਸਾਂਝੇ ਤੌਰ ਤੇ ਡਾ. ਅੰਬੇਡਕਰ ਚੌਂਕ ਆਰ. ਸੀ.ਐਫ. ਵਿਖੇ ਰੋਸ ਪ੍ਰਦਰਸ਼ਨ  ਕੀਤਾ ਗਿਆ। ਇਸ ਦੌਰਾਨ  ਐਸ. ਸੀ. ਐਸ. ਟੀ. ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਜੀਤ ਸਿੰਘ, ਜੋਨਲ ਸੈਕਟਰੀ ਆਰ. ਸੀ. ਮੀਨਾ, ਓ. ਬੀ. ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ ਅਤੇ ਸੈਕਟਰੀ ਅਸ਼ੋਕ ਕੁਮਾਰ, ਸੋਹਨ ਬੈਠਾ, ਭਗਵਾਨ ਵਾਲਮੀਕਿ ਸਭਾ ਦੇ ਸਕੱਤਰ ਜਸਪਾਲ ਸਿੰਘ ਚੌਹਾਨ, ਆਰ.ਕੇ. ਪਾਲ, ਸੁਰੇਸ਼ ਬੋਧ, ਉਮ ਪ੍ਰਕਾਸ਼ ਮੀਨਾ, ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਸਕੱਤਰ ਧਰਮ ਪਾਲ ਪੈਂਥਰ, ਆਰ ਟੀ ਐਸ ਏ ਦੇ ਪ੍ਰਧਾਨ ਦਰਸ਼ਨ ਲਾਲ, ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਸਕੱਤਰ ਨਰੇਸ਼ ਕੁਮਾਰ, ਦਲਵਾਰਾ ਸਿੰਘ ਅਤੇ ਹੋਰ ਆਗੂਆਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਕਿਉਂਕਿ ਇਸ ਇਤਿਹਾਸਿਕ ਦਿਨ ਉੱਪਰ ਇਹੋ ਜਿਹੀ ਘਟਨਾ ਦਾ ਵਾਪਰਨਾ ਸਰਕਾਰਾਂ ਦੀ ਨਲਾਇਕੀ ਜ਼ਾਹਿਰ ਕਰਦਾ ਹੈ। ਅਖੀਰ ਵਿੱਚ ਉਹਨਾਂ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਘਟਨਾ ਦੇ ਦੋਸ਼ੀ ਅਤੇ ਉਸਦੇ ਪਿੱਛੇ ਦੇ ਸਾਜਿਸ਼ਕਾਰਾਂ ਖ਼ਿਲਾਫ਼ ਸਖਤ ਤੋਂ ਸਖਤ  ਕਾਰਵਾਈ ਕਰਦਿਆਂ ਉਹਨਾਂ ਖਿਲਾਫ ਐਨ ਐਸ ਏ ਲਗਾ ਕੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਬਾਬਾ ਸਾਹਿਬ ਦਾ ਅਪਮਾਨ ਕਰਨ ਦਾ ਸੋਚ ਵੀ ਨਾ ਸਕੇ। ਇਸੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਇੱਕ ਰੈਲੀ ਦੇ ਰੂਪ ਵਿੱਚ ਰੇਲ ਕੋਚ ਫੈਕਟਰੀ ਮੁੱਖ ਦਫਤਰ ਵਿਖੇ ਪਹੁੰਚ ਕੇ ਜਨਰਲ ਮੈਨਜਰ ਦੇ ਰਾਹੀਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਉੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਵੀ ਮੰਗ ਪੱਤਰ ਦੇ ਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਾਬਕਾ ਜਨਰਲ ਸਕੱਤਰ ਰਣਜੀਤ ਸਿੰਘ, ਐਡੀਸ਼ਨਲ ਸਕੱਤਰ ਦੇਸ ਰਾਜ, ਖਜ਼ਾਨਚੀ ਧਰਮਵੀਰ, ਸਾਬਕਾ ਸਹਾਇਕ ਸਕੱਤਰ ਕਰਨ ਸਿੰਘ, ਪ੍ਰਧਾਨ ਵਿਜੇ ਕੁਮਾਰ, ਸਾਬਕਾ ਸਹਾਇਕ ਸਕੱਤਰ  ਰਾਜੇਸ਼ ਕੁਮਾਰ, ਸਤਨਾਮ ਬਠਿੰਡਾ, ਆਸਾ ਰਾਮ, ਜੋਗਾ ਸਿੰਘ, ਸੰਤੋਖ ਰਾਮ ਜਨਾਗਲ, ਧਰਮਵੀਰ ਅੰਬੇਡਕਰੀ, ਕਰਮਜੀਤ ਮੱਟੂ, ਰਾਮ ਨਿਵਾਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਥੀ ਅਤੇ ਵੱਡੀ ਮਹਿਲਾਵਾਂ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੈਸ਼ਨਲ ਰੋਡ ਸੇਫਟੀ ਮੁਹਿੰਮ ਤਹਿਤ ਬੀ ਸੀ ਐਸ ਨੇ ਵਾਹਨਾਂ ‘ਤੇ ਰਿਫਲੈਕਟਰ ਲਗਾਏ
Next articleਸਿਧਾਂਤ-ਏ-ਸ਼ਸ਼ਤਰ