ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਵਿਧਾਨ ਸਭਾ ਚੋਣਾਂ 2027 ਦੇ ਨੇੜੇ ਆਉਂਦਿਆਂ ਹੀ ਪੰਜਾਬ ਦੀ ਸਿਆਸਤ ‘ਚ ਹੱਲਚੱਲ ਸ਼ੁਰੂ ਹੋ ਗਈ ਹੈ | ਇਸੇ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਵੀ ਸਿਆਸੀ ਸਰਗਰਮੀਆਂ ਬੇਹੱਦ ਤੇਜ਼ ਹੋ ਚੁੱਕੀਆਂ ਹਨ | ਆਮ ਆਦਮੀ ਪਾਰਟੀ (ਆਪ) ਦੀ ਟਿਕਟ ਹਾਸਲ ਕਰਨ ਲਈ ਹਲਕੇ ਦੇ 4 ਪ੍ਰਮੁੱਖ ਅਤੇ ਰਸੂਖਦਾਰ ਨੇਤਾਵਾਂ ਵੱਲੋਂ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ | ਸਥਾਨਕ ਸਿਆਸੀ ਮਾਹਰਾਂ ਮੁਤਾਬਕ ਪਾਰਟੀ ਹਾਈਕਮਾਂਡ ਲਈ ਇਸ ਵਾਰ ਉਮੀਦਵਾਰ ਦੀ ਚੋਣ ਕਰਨਾ ਇੱਕ ਵੱਡੀ ਪ੍ਰੀਖਿਆ ਸਾਬਤ ਹੋਵੇਗਾ, ਕਿਉਂਕਿ ਚੋਣ ਮੈਦਾਨ ਵਿੱਚ ਨਿੱਤਰੇ ਸਾਰੇ ਚਿਹਰੇ ਇਲਾਕੇ ਵਿੱਚ ਆਪਣਾ ਵੱਖਰਾ ਅਤੇ ਮਜ਼ਬੂਤ ਜਨ-ਆਧਾਰ ਰੱਖਦੇ ਹਨ | ਪਾਰਟੀ ਵੱਲੋਂ ਅੰਤਿਮ ਮੋਹਰ ਉਸੇ ਆਗੂ ‘ਤੇ ਲਗਾਈ ਜਾਵੇਗੀ ਜੋ ਜਿੱਤਣ ਯੋਗ ਹੋਵੇਗਾ ਅਤੇ ਜਿਸ ਨੇ ਲੰਬੇ ਸਮੇਂ ਤੋਂ ਜਨਤਾ ਵਿੱਚ ਆਪਣਾ ਵਿਸ਼ਵਾਸ ਬਣਾਇਆ ਹੈ | ਚੋਣ ਮੈਦਾਨ ਵਿੱਚ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਰਹੇ ਸਾਰੇ 4 ਮੁੱਖ ਆਗੂਆਂ ਅਤੇ ਉਨ੍ਹਾਂ ਦੀਆਂ ਜ਼ਮੀਨੀ ਸਰਗਰਮੀਆਂ ‘ਤੇ ਇੱਕ ਨਿਰਪੱਖ ਅਤੇ ਵਿਸ਼ੇਸ਼ ਰਿਪੋਰਟ: ਕਟਾਰੀਆ ਪਰਿਵਾਰ (ਬੀਬੀ ਸੰਤੋਸ਼ ਕਟਾਰੀਆ, ਮੌਜੂਦਾ ਵਿਧਾਇਕ) ਬਲਾਚੌਰ ਹਲਕੇ ਦੀ ਸਿਆਸਤ ਵਿੱਚ ਗੁੱਜਰ ਬਿਰਾਦਰੀ ਦੀ ਵੱਡੀ ਵੋਟ ਬੈਂਕ ਹੋਣ ਕਰਕੇ ਸਥਾਨਕ ਅਤੇ ਬਿਰਾਦਰੀ ਦੇ ਆਗੂਆਂ ਦਾ ਪ੍ਰਭਾਵ ਹਮੇਸ਼ਾ ਫੈਸਲਾਕੁੰਨ ਰਹਿੰਦਾ ਹੈ | ਮੌਜੂਦਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਅਤੇ ਅਸ਼ੋਕ ਕਟਾਰੀਆ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹਲਕੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ | ਲੋਕਾਂ ਦੇ ਦੁੱਖ-ਸੁੱਖ ਵਿੱਚ ਲਗਾਤਾਰ ਸ਼ਰੀਕ ਹੋਣ ਅਤੇ ਪਰਿਵਾਰ ਦੇ ਇਨਸਾਨੀਅਤ ਪੱਖੀ ਰਵੱਈਏ ਕਰਕੇ ਜਨਤਾ ਵਿੱਚ ਉਨ੍ਹਾਂ ਪ੍ਰਤੀ ਵੱਡਾ ਸਤਿਕਾਰ ਹੈ, ਜਿਸ ਕਰਕੇ ਪਾਰਟੀ ਟਿਕਟ ‘ਤੇ ਉਨ੍ਹਾਂ ਦੀ ਦਾਅਵੇਦਾਰੀ ਨੂੰ ਬੇਹੱਦ ਠੋਸ ਮੰਨਿਆ ਜਾ ਰਿਹਾ ਹੈ | . ਚੇਅਰਮੈਨ ਸਤਨਾਮ ਜਲਾਲਪੁਰ (ਜ਼ਿਲ੍ਹਾ ਯੋਜਨਾ ਬੋਰਡ) ਸਤਨਾਮ ਜਲਾਲਪੁਰ ਬਲਾਚੌਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਬੁਨਿਆਦ ਮਜ਼ਬੂਤ ਕਰਨ ਵਾਲੇ ਸਭ ਤੋਂ ਪੁਰਾਣੇ, ਟਕਸਾਲੀ ਅਤੇ ਵਫ਼ਾਦਾਰ ਆਗੂਆਂ ਵਿੱਚੋਂ ਇੱਕ ਹਨ | ਉਨ੍ਹਾਂ ਨੇ ਮੁਸ਼ਕਿਲ ਸਮੇਂ ਦਿਨ-ਰਾਤ ਇੱਕ ਕਰਕੇ ਪਾਰਟੀ ਦਾ ਆਧਾਰ ਖੜ੍ਹਾ ਕੀਤਾ | ਨਵਾਂਸ਼ਹਿਰ ਅਤੇ ਬਲਾਚੌਰ ਹਲਕੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਕਰੋੜਾਂ ਰੁਪਏ ਦੀਆਂ ਵਿਕਾਸ ਗਰਾਂਟਾਂ ਵੰਡਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡਾਂ ਨਾਲ ਜੋੜਨ ਦੇ ਉਪਰਾਲਿਆਂ ਕਾਰਨ ਉਹ ਆਮ ਲੋਕਾਂ ਵਿੱਚ ਕਾਫੀ ਹਰਮਨਪਿਆਰੇ ਹਨ | ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਉਹ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਪਾਰਟੀ ਦੀਆਂ ਸੰਗਠਨਾਤਮਕ ਡਿਊਟੀਆਂ ਬੇਖੂਬੀ ਨਿਭਾ ਚੁੱਕੇ ਹਨ | ਬਿ੍ਗੇਡੀਅਰ ਰਾਜ ਕੁਮਾਰ ਗੁੱਜਰ (ਚੇਅਰਮੈਨ, ਵੈਲਫੇਅਰ ਬੋਰਡ ਪੰਜਾਬ) ਪਹਿਲਾਂ ਦੇਸ਼ ਦੀ ਸਰਹੱਦ ਦੀ ਰਾਖੀ ਲਈ ਫ਼ੌਜ ਵਿੱਚ ਵੱਡੇ ਅਹੁਦਿਆਂ ‘ਤੇ ਸ਼ਾਨਦਾਰ ਅਤੇ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਬਿ੍ਗੇਡੀਅਰ ਰਾਜ ਕੁਮਾਰ ਹੁਣ ਜਨ ਸੇਵਾ ਦੇ ਮੈਦਾਨ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ | ਉਹ ਪਿਛਲੇ ਲੰਬੇ ਸਮੇਂ ਤੋਂ ‘ਆਪ’ ਲਈ ਗਰਾਊਾਡ ਪੱਧਰ ‘ਤੇ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ | ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰੇਕ ਲੋੜਵੰਦ ਤੱਕ ਪਹੁੰਚਾਉਣ ਅਤੇ ਇਲਾਕੇ ਦੀਆਂ ਭਖਦੀਆਂ ਮੰਗਾਂ ਨੂੰ ਉੱਚੇ ਪੱਧਰ ‘ਤੇ ਉਠਾਉਣ ਕਰਕੇ ਪਾਰਟੀ ਵਰਕਰਾਂ ਅਤੇ ਆਮ ਵੋਟਰਾਂ ਵਿੱਚ ਉਨ੍ਹਾਂ ਦਾ ਵੱਡਾ ਆਧਾਰ ਬਣ ਚੁੱਕਾ ਹੈ |
ਐਡਵੋਕੇਟ ਸੰਜੀਵ ਚੌਧਰੀ ਚੇਚੀ (ਨੌਜਵਾਨ ਆਗੂ) ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਬਲਾਚੌਰ ਹਲਕੇ ਦੇ ਅੰਦਰ ਗਰਾਊਾਡ ਪੱਧਰ ‘ਤੇ ਆਪਣੀ ਚੰਗੀ ਅਤੇ ਮਜ਼ਬੂਤ ਪਕੜ ਬਣਾ ਲਈ ਹੈ | ਅੱਜ ਹਲਕੇ ਦੇ ਹਰ ਨੁੱਕਰ, ਗਲੀ ਅਤੇ ਮੁਹੱਲੇ ਵਿੱਚ ਇਸ ਨੌਜਵਾਨ ਆਗੂ ਦੀਆਂ ਸਰਗਰਮੀਆਂ ਦੇ ਚਰਚੇ ਹਨ | ਐਡਵੋਕੇਟ ਚੇਚੀ ਦੀ ਨੌਜਵਾਨ ਪੀੜ੍ਹੀ ਵਿੱਚ ਬਹੁਤ ਚੰਗੀ ਪਛਾਣ ਹੈ ਅਤੇ ਉਹ ਲਗਾਤਾਰ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੱਲ ਕਰਵਾ ਰਹੇ ਹਨ | ਸਿਹਤ ਸਹੂਲਤਾਂ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤੇ ਯਤਨ ਸ਼ਲਾਘਾਯੋਗ ਹਨ; ਉਨ੍ਹਾਂ ਨੇ ਬਲਾਚੌਰ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿਹਤ ਮੰਤਰੀ ਅੱਗੇ ਪੁਰਜ਼ੋਰ ਤਰੀਕੇ ਨਾਲ ਮੁੱਦਾ ਚੁੱਕਿਆ ਸੀ, ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਤਾਇਨਾਤੀ ਸ਼ੁਰੂ ਹੋ ਚੁੱਕੀ ਹੈ | ਇਸ ਤੋਂ ਇਲਾਵਾ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦਾ ਮੁੱਦਾ ਵੀ ਉਨ੍ਹਾਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਉਹ ਅੱਜ ਜਿਹੜੇ ਖੇਤਾਂ ਨੂੰ ਅਜੇ ਤੱਕ ਨਹਿਰੀ ਪਾਣੀ ਨਹੀ ਪਹੁੰਚਿਆਂ ਉਸ ਲਈ ਵੀ ਮੰਤਰੀ ਨੂੰ ਮਿਲਕੇ ਇਸ ਹੱਲ ਕਰਾਉਣ ਲਈ ਜੰਗੀ ਪੱਧਰ ਤੇ ਹੱਲ ਕਰਵਾਉਣ ਵਿੱਚ ਪਹਿਲ ਕਦਮੀ ਕਰ ਰਹੇ ਹਨ | ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਜ਼ਦੀਕੀ ਸਬੰਧ ਹੋਣ ਕਰਕੇ ਪਾਰਟੀ ਅੰਦਰ ਉਨ੍ਹਾਂ ਦੀ ਦਾਅਵੇਦਾਰੀ ਨੂੰ ਵੀ ਕਿਸੇ ਵੀ ਸੂਰਤ ਵਿੱਚ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



